
23 ਸਾਲਾਂ ਬਾਅਦ ਮਿਲੀ 20 ਦਿਨਾਂ ਦੀ ਪੈਰੋਲ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਰਹੇ ਸਾਬਕਾ ਖਾੜਕੂ ਦਿਆ ਸਿੰਘ ਲਹੌਰੀਆ ਨੂੰ ਅੱਜ ਪੈਰੋਲ ਤੇ ਰਿਹਾਈ ਮਿਲ ਗਈ ਹੈ. ਲਾਹੌਰੀਆ ਇਹ ਖ਼ਬਰ ਲਿਖੇ ਜਾਣ ਤੋਂ ਕੁਝ ਮਿੰਟ ਪਹਿਲਾਂ ਹੀ 20 ਦਿਨ ਦਿਨ ਦੀ ਪੈਰੋਲ ਤੇ ਰਿਹਾਅ ਹੋਇਆ ਹੈ. ਰਿਹਾਈ ਤੋਂ ਫੌਰਨ ਮਗਰੋਂ ਮਗਰੋਂ ਲਾਹੌਰੀਆ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ।
ਦੱਸਣਯੋਗ ਹੈ ਕਿ ਲਾਹੌਰੀਆ ਨੂੰ ਰਾਜਸਥਾਨ ਦੇ ਇੱਕ ਨੇਤਾ ਦੇ ਪੁੱਤਰ ਦੇ ਅਗਵਾ ਕੇਸ ਅਤੇ ਕੁਝ ਹੋਰ ਕੇਸਾਂ ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ. ਲਾਹੌਰੀਆ ਦਾ ਨਾਂ ਲੁਧਿਆਣਾ ਬੈਂਕ ਡਕੈਤੀ, ਰੋਪੜ, ਖੰਨਾ ਅਤੇ ਕੁਝ ਹੋਰ ਥਾਵਾਂ ਨਾਲ ਜੁੜੇ ਅਜਿਹੇ ਮਾਮਲਿਆਂ ਚ ਵੱਜਦਾ ਰਿਹਾ ਹੈ ਲਾਹੌਰੀਆ ਵਿਦੇਸ਼ ਜਾਣ ਚ ਕਾਮਯਾਬ ਹੋ ਗਿਆ ਸੀ. ਜਿਸ ਮਗਰੋਂ 1995 ਵਿੱਚ ਉਸ ਨੂੰ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ।
ਫਿਰ ਭਾਰਤ ਸਰਕਾਰ ਨੇ ਉਸ ਦੀ ਸਪੁਰਦਗੀ ਲਈ. ਇੱਥੇ ਉਸ ਖਿਲਾਫ ਵੱਖ ਵੱਖ ਮੁਕੱਦਮੇ ਚੱਲੇ ਅਤੇ ਉਸ ਨੂੰ ਸਜ਼ਾ ਸੁਣਾਈ ਗਈ ਲਾਹੌਰੀਆ ਪਿਛਲੇ ਕਈ ਸਾਲਾਂ ਤੋਂ ਨਜ਼ਰਬੰਦ ਸੀ. ਇਸ ਦੌਰਾਨ ਉਸ ਦੀ ਮਾਤਾ ਦਾ ਦਿਹਾਂਤ ਵੀ ਹੋ ਗਿਆ ਸੀ. ਜਿਸ ਦੌਰਾਨ ਉਸ ਨੂੰ ਇੱਕ ਦਿਨਾਂ ਦੀ ਪੈਰੋਲ ਮਿਲੀ ਸੀ. ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਦਿੱਲੀ ਹਾਈਕੋਰਟ ਚ ਪੈਰੋਲ ਦੀ ਅਰਜ਼ੀ ਤੇ ਸੁਣਵਾਈ ਦੌਰਾਨ ਜਦੋਂ ਪੰਜਾਬ ਸਰਕਾਰ ਨੂੰ ਪੱਖ ਰੱਖਣ ਲਈ ਕਿਹਾ ਗਿਆ ਤਾਂ
ਪੰਜਾਬ ਸਰਕਾਰ ਨੇ ਪੈਰੋਲ ਦੇਣ ਤੇ ਇਤਰਾਜ਼ ਨਾ ਹੋਣ ਦੀ ਗੱਲ ਆਖੀ ਜਿਸ ਮਗਰੋਂ ਹੀ ਇਹ ਰਿਹਾਈ ਸੰਭਵ ਹੋ ਸਕੀ ਹੈ. ਇਸ ਸਬੰਦ ਵਿੱਚ ਬੰਦੀ ਸਿੰਘ ਰਿਹਾਈ ਮੋਰਚਾ ਨੇ ਵੀ ਕਾਫੀ ਭੂਮਿਕਾ ਨਿਭਾਈ ਹੈ.