
ਫ਼ੀਫ਼ਾ ਵਿਸ਼ਵ ਕੱਪ ਦਾ ਬੁਖ਼ਾਰ ਸਭ ਦੇ ਸਿਰ ਚੜ੍ਹ ਕਿ ਬੋਲ ਰਿਹਾ ਹੈ। ਰੂਸ ਦੀ ਧਰਤੀ 'ਤੇ ਖੇਡਿਆ ਜਾਣ ਵਾਲਾ ਇਹ ਫੁਟਬਾਲ ਦੀ ਦੁਨੀਆ ਦਾ
ਸੋਚੀ, 11 ਜੂਨ (ਏਏਫਪੀ), ਫ਼ੀਫ਼ਾ ਵਿਸ਼ਵ ਕੱਪ ਦਾ ਬੁਖ਼ਾਰ ਸਭ ਦੇ ਸਿਰ ਚੜ੍ਹ ਕਿ ਬੋਲ ਰਿਹਾ ਹੈ। ਰੂਸ ਦੀ ਧਰਤੀ 'ਤੇ ਖੇਡਿਆ ਜਾਣ ਵਾਲਾ ਇਹ ਫੁਟਬਾਲ ਦੀ ਦੁਨੀਆ ਦਾ ਮਹਾਂਸੰਗਰਾਮ ਦੇਖਣ ਦੇ ਚਾਹਵਾਨ ਬਹੁਤ ਹੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਆਤਮਵਿਸ਼ਵਾਸ ਨਾਲ ਭਰੀ ਬ੍ਰਾਜ਼ੀਲ ਦੀ ਟੀਮ ਛੇਵੀਂ ਵਾਰ ਫੁਟਬਾਲ ਵਿਸ਼ਵ ਕੱਪ ਜਿੱਤਣ ਦੇ ਟੀਚੇ ਨਾਲ ਅੱਜ ਤੜਕੇ ਰੂਸ ਪਹੁੰਚੀ।
FIFA World Cup 2018ਸਟਾਰ ਫੁਟਬਾਲਰ ਨੇਮਾਰ ਅਤੇ ਬਾਕੀ ਟੀਮ ਵਿਏਨਾ ਸਮੇਂ ਅਨੁਸਾਰ ਸਵੇਰੇ ਲੱਗਭੱਗ ਤਿੰਨ ਵਜੇ ਸੋਚੀ ਪੁੱਜੇ ਜਿੱਥੇ ਟੂਰਨਾਮੇਂਟ ਦੌਰਾਨ ਟੀਮ ਦਾ ਬੇਸ ਹੋਵੇਗਾ।
ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖ਼ਰੀ ਅਭਿਆਸ ਮੈਚ ਵਿੱਚ ਮੇਜ਼ਬਾਨ ਆਸਟਰੀਆ ਨੂੰ 3 - 0 ਤੋਂ ਹਰਾਉਣ ਬਾਅਦ ਬ੍ਰਾਜ਼ੀਲ ਦੀ ਟੀਮ ਇੱਥੇ ਪਹੁੰਚੀ। ਆਖਰੀ ਅਭਿਆਸ ਮੈਚ ਵਿਚ ਗੋਲ ਕਰਨ ਵਾਲਿਆਂ ਵਿਚ ਨੇਮਾਰ ਵੀ ਸ਼ਾਮਿਲ ਸਨ। ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀ ਨੇਮਾਰ ਮਾਰਚ ਦੀ ਸ਼ੁਰੁਆਤ ਵਿਚ ਪੈਰ ਦੇ
Neymar Juniorਆਪਰੇਸ਼ਨ ਤੋਂ ਬਾਅਦ ਪਹਿਲੀ ਵਾਰ ਸ਼ੁਰੂਆਤੀ ਟੀਮ ਦਾ ਹਿੱਸਾ ਸਨ। ਟੀਮ ਵਲੋਂ ਬਾਕੀ ਦੋ ਗੋਲ ਗੈਬਰਿਏਲ ਜੀਜ਼ਸ ਅਤੇ ਫਿਲਿਪ ਕੋਟਿੰਹੋ ਨੇ ਦਾਗੇ। ਆਸਟਰੀਆ ਦੀ ਟੀਮ ਵਿਸ਼ਵ ਕੱਪ ਲਈ ਕਵਾਲੀਫਾਈ ਕਰਨ ਵਿਚ ਨਾਕਾਮ ਰਹੀ ਹੈ। ਬ੍ਰਾਜ਼ੀਲ ਦੀ ਟੀਮ ਵਿਸ਼ਵ ਕੱਪ ਵਿੱਚ ਆਪਣੇ ਅਭਿਆਨ ਦੀ ਸ਼ੁਰੁਆਤ 17 ਜੂਨ ਨੂੰ ਸਵਿਟਜ਼ਰਲੈਂਡ ਦੇ ਖਿਲਾਫ ਕਰੇਗੀ। ਟੀਮ ਨੂੰ ਗਰੁਪ ਈ ਦੇ ਹੋਰ ਮੈਚਾਂ ਵਿਚ ਕੋਸਟਾ ਰਿਕਾ ਅਤੇ ਸਰਬੀਆ ਨਾਲ ਵੀ ਭਿੜਨਾ ਹੈ।