
ਵਿਸ਼ਵ ਕ੍ਰਿਕਟ ਕੱਪ 2019 ਦਾ 16 ਮੁਕਾਬਲਾ ਅੱਜ 11 ਜੂਨ ਨੂੰ ਸ਼ਾਮ 3 ਵਜੇ ਬੰਗਲਾਦੇਸ਼ ਬਨਾਮ ਸ੍ਰੀਲੰਕਾ ਵਿਚਕਾਰ ਕਾਉਂਟੀ ਗਰਾਊਂਡ ਬ੍ਰਿਸਟਲ ਵਿਚ ਖੇਡਿਆ ਜਾਵੇਗਾ।
ਬ੍ਰਿਸਟਲ: ਵਿਸ਼ਵ ਕ੍ਰਿਕਟ ਕੱਪ 2019 ਦਾ 16 ਮੁਕਾਬਲਾ ਅੱਜ 11 ਜੂਨ ਨੂੰ ਸ਼ਾਮ 3 ਵਜੇ ਬੰਗਲਾਦੇਸ਼ ਬਨਾਮ ਸ੍ਰੀਲੰਕਾ ਵਿਚਕਾਰ ਕਾਉਂਟੀ ਗਰਾਊਂਡ ਬ੍ਰਿਸਟਲ ਵਿਚ ਖੇਡਿਆ ਜਾਵੇਗਾ। ਇਹ ਮੈਚ ਦੋਵੇਂ ਟੀਮਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਮਾਰਕ ਸ਼ੀਟ ਮੁਤਾਬਕ ਬੰਗਲਾਦੇਸ਼ ਦੀ ਟੀਮ ਜਿੱਥੇ 2 ਅੰਕਾਂ ਨਾਲ 8ਵੇਂ ਸਥਾਨ ‘ਤੇ ਹੈ ਤਾਂ ਉਥੇ ਹੀ ਸ੍ਰੀਲੰਕਾ ਦੀ ਟੀਮ 6ਵੇਂ ਸਥਾਨ ‘ਤੇ ਹੈ। ਅਜਿਹੇ ਵਿਚ ਦੇਖਣਾ ਇਹ ਹੋਵੇਗਾ ਕਿ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਕਿਵੇਂ ਰਹਿੰਦਾ ਹੈ।
Bangladesh vs Sri Lanka
ਬੰਗਲਾਦੇਸ਼ ਨੇ ਇਸ ਵਿਸ਼ਵ ਕੱਪ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਬੰਗਲਾਦੇਸ਼ ਨੇ ਪਹਿਲੇ ਮੈਚ ਵਿਚ ਸਾਊਥ ਅਫ਼ਰੀਕਾ ਵਿਰੁੱਧ 21 ਦੌੜਾਂ ‘ਤੇ ਜਿੱਤ ਦਰਜ ਕੀਤੀ ਸੀ। ਪਰ ਇਸ ਤੋਂ ਬਾਅਦ ਇਸ ਟੀਮ ਦਾ ਪ੍ਰਦਰਸ਼ਨ ਖ਼ਰਾਬ ਹੁੰਦਾ ਗਿਆ। ਬੰਗਲਾਦੇਸ਼ ਨੂੰ ਨਿਊਜ਼ੀਲੈਂਡ ਤੋਂ ਦੋ ਵਿਕਟਾਂ ਨਾਲ ਅਤੇ ਇੰਗਲੈਂਡ ਤੋਂ 106 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Bangladesh
ਦੂਜੇ ਪਾਸੇ ਸ੍ਰੀਲੰਕਾ ਦੀ ਟੀਮ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਤੋਂ ਦਸ ਵਿਕਟਾਂ ਨਾਲ ਕਰਾਰੀ ਹਾਰ ਤੋਂ ਬਾਅਦ ਹੁਣ ਜਿੱਤ ਦਾ ਰਾਹ ਦੇਖ ਰਹੀ ਹੈ। ਦਿਮੁਥ ਕਰੂਣਾਰਤਨੇ ਦੀ ਅਗਵਾਈ ਵਾਲੀ ਟੀਮ ਨੇ ਅਫ਼ਗਾਨਿਸਤਾਨ ਨੂੰ ਹਰਾਇਆ ਸੀ ਪਰ ਪਾਕਿਸਤਾਨ ਵਿਰੁੱਧ ਇਸ ਟੀਮ ਦਾ ਮੈਚ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਸੀ, ਇਸੇ ਲਈ ਇਸ ਟੀਮ ਨੂੰ ਅੰਕ ਵੰਡਣੇ ਪਏ ਸਨ।