
ਇੰਗਲੈਂਡ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਹੈ ਮੀਂਹ ; ਇਨ੍ਹਾਂ ਹਾਲਾਤਾਂ 'ਚ ਘੱਟ ਓਵਰਾਂ ਦਾ ਹੋ ਸਕਦੈ ਮੈਚ
ਨਾਟਿੰਘਮ : ਭਾਰਤੀ ਟੀਮ ਤੇ ਨਿਊਜ਼ੀਲੈਂਡ ਵਿਚਾਲੇ ਵੀਰਵਾਰ ਨੂੰ ਟ੍ਰੇਂਟ ਬ੍ਰਿਜ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ 2019 ਮੁਕਾਬਲੇ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਵਲੋਂ ਵੀਰਵਾਰ ਨੂੰ ਦੁਪਹਿਰ ਤੋਂ ਬਾਅਦ ਵੀ ਮੌਸਮ ਸਾਫ਼ ਹੋਣ ਦੇ ਸੰਭਾਵਨਾ ਘੱਟ ਹੈ ਤੇ ਇਨ੍ਹਾਂ ਹਾਲਾਤਾਂ 'ਚ ਘੱਟ ਓਵਰਾਂ ਦਾ ਮੈਚ ਹੋ ਸਕਦਾ ਹੈ।
India vs New Zealand World Cup game
ਇੰਗਲੈਂਡ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਸਥਾਨਕ ਮੌਸਮ ਵਿਭਾਗ ਦੇ ਲੋਕਾਂ ਲਈ ਇਹ ਚਿਤਾਵਨੀ ਜਾਰੀ ਕੀਤੀ ਹੈ। ਲੋਕਲ ਵੈਬਸਾਈਟ ਨਾਟਿਘੰਮ ਪੋਸਟ ਦੀ ਖ਼ਬਰ ਮੁਤਾਬਕ ਇਸ ਹਫ਼ਤੇ ਦੇ ਅਧਿਕਾਰਤ ਸਮੇਂ 'ਚ ਨਾਟਿਘੰਮ ਏਰੀਏ 'ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
India vs New Zealand World Cup game
ਮੌਸਮ ਵਿਭਾਗ ਵਲੋਂ ਬੁਧਵਾਰ ਨੂੰ ਸ਼ਾਮ 7 ਵਜੇ ਤਕ ਭਾਰੀ ਮੀਂਹ ਦੀ ਸੰਭਾਵਨਾ ਹੈ। ਵੀਰਵਾਰ ਨੂੰ ਵੀ ਹਲਕਾ ਮੀਂਹ ਪੈ ਸਕਦਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 13 ਅਤੇ ਘੱਟੋ-ਘੱਟ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।