
ਗੇਂਦ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਬਾਰੇ ਸੋਸ਼ਲ ਮੀਡੀਆ 'ਤੇ ਫ਼ੈਲੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ
ਲੰਡਨ : ਆਸਟਰੇਲੀਆਈ ਕਪਤਾਨ ਐਰੋਨ ਫ਼ਿੰਚ ਨੇ ਕਿਹਾ ਕਿ ਐਡਮ ਜੰਪਾ ਭਾਰਤ ਵਿਰੁਧ ਵਿਸ਼ਵ ਕੱਪ 2019 ਮੈਚ ਦੌਰਾਨ ਹੱਥ ਗਰਮ ਕਰਨ ਲਈ ਜੇਬ 'ਚ ਪਾ ਰਿਹਾ ਸੀ ਅਤੇ ਇਸ ਤਰ੍ਹਾਂ ਨਾਲ ਉਸ ਨੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਖਾਰਜ ਕਰ ਦਿਤਾ ਕਿ ਇਹ ਲੈਗ ਸਪਿਨਰ ਗੇਂਦ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
Adam Zampa had hand warmers in his pocket: Aaron Finch
ਜੰਪਾ ਦੀਆਂ ਕੁਝ ਤਸਵੀਰਾਂ ਵਿਚ ਦਿਖਾਇਆ ਗਿਆ ਕਿ ਉਹ ਗੇਂਦ ਕਰਨ ਤੋਂ ਪਹਿਲਾਂ ਅਪਣੀ ਜੇਬ ਵਿਚ ਹੱਥ ਪਾ ਰਿਹਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੇਂਦ ਨਾਲ ਛੇੜਛਾੜ ਦੀ ਚਰਚਾ ਹੋਣ ਲੱਗੀ। ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨਾਲ ਜੁੜਿਆ ਪਿਛਲੇ ਸਾਲ ਦਾ ਵਿਵਾਦ ਅਜੇ ਵੀ ਆਸਟਰੇਲੀਆਈ ਟੀਮ ਦੇ ਨਾਲ-ਨਾਲ ਹੀ ਚੱਲ ਰਿਹਾ ਹੈ। ਅਜਿਹੇ 'ਚ ਫ਼ਿੰਚ ਨੂੰ ਭਾਰਤ ਹੱਥੋਂ 36 ਦੌੜਾਂ ਨਾਲ ਹਾਰ ਦੇ ਬਾਅਦ ਸਫ਼ਾਈ ਦੇਣੀ ਪਈ।
Adam Zampa had hand warmers in his pocket: Aaron Finch
ਫ਼ਿੰਚ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਤਸਵੀਰ ਨਹੀਂ ਦੇਖੀਆਂ ਪਰ ਮੈਂ ਜਾਣਦਾ ਹਾਂ ਕਿ ਉਹ ਹੱਥ ਗਰਮ ਕਰਨ ਲਈ ਅਪਣੀ ਜੇਬ ਵਿਚ ਪਾ ਰਿਹਾ ਸੀ। ਉਹ ਅਪਣੇ ਕੋਲ 'ਹੈਂਡ ਵਾਰਮਰ' ਰਖਦਾ ਹੈ। ਮੈਂ ਅਸਲ 'ਚ ਤਸਵੀਰਾਂ ਨਹੀਂ ਦੇਖੀਆਂ ਇਸ ਲਈ ਮੈਂ ਇਸ 'ਤੇ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਪਰ ਇਹ ਸੱਚ ਹੈ ਕਿ ਹਰ ਮੈਚ ਵਿਚ ਉਸ ਦੇ ਕੋਲ 'ਹੈਂਡ ਵਾਰਮਰ' ਹੁੰਦਾ ਹੈ।''
Adam Zampa had hand warmers in his pocket: Aaron Finch
ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਵੀ ਬਾਅਦ ਵਿਚ ਜੰਪਾ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, ''ਇੰਗਲੈਂਡ ਵਿਚ ਜਦੋਂ ਠੰਡ ਹੁੰਦੀ ਹੈ ਤਾਂ ਹਰ ਕੋਈ ਫ਼ੀਲਡਿੰਗ ਕਰਦੇ ਸਮੇਂ ਅਪਣੇ ਹੱਥ ਗਰਮ ਕਰਨ ਲਈ 'ਹੈਂਡ ਵਾਰਮਰ' ਦਾ ਪ੍ਰਯੋਗ ਕਰਦਾ ਹੈ। ਪੂਰੇ ਸਮੇਂ ਇਸ ਵਿਚ ਕੁਝ ਖਾਸ ਨਹੀਂ ਹੈ।''