
ਉਹ ਇਸ ਘਾਤਕ ਬਿਮਾਰੀ ਨਾਲ ਪੀੜਤ ਹੋਣ ਵਾਲੇ ਛੇਵੇਂ ਰਾਸ਼ਟਰੀ ਹਾਕੀ ਖਿਡਾਰੀ ਹਨ।
ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਫ਼ਾਰਵਰਡ ਮਨਦੀਪ ਸਿੰਘ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਉਹ ਇਸ ਘਾਤਕ ਬਿਮਾਰੀ ਨਾਲ ਪੀੜਤ ਹੋਣ ਵਾਲੇ ਛੇਵੇਂ ਰਾਸ਼ਟਰੀ ਹਾਕੀ ਖਿਡਾਰੀ ਹਨ। ਭਾਰਤੀ ਖੇਡ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
Mandeep Singh becomes sixth hockey player to test positive for COVID-19
ਜਲੰਧਰ ਦੇ 25 ਸਾਲ ਦੇ ਮਨਦੀਪ ਸਿੰਘ ਵਿਚ ਇਸ ਬੀਮਾਰੀ ਦੇ ਲੱਛਣ ਨਹੀਂ ਦਿਖਾਈ ਦੇ ਰਹੇ ਹਨ ਅਤੇ ਬੰਗਲੁਰੂ ਵਿਚ ਪੰਜ ਹੋਰ ਖਿਡਾਰੀਆਂ ਨਾਲ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਬੰਗਲੁਰੂ ਦੇ ਸਾਈ ਕੇਂਦਰ ਵਿਚ 20 ਅਗੱਸਤ ਤੋਂ ਰਾਸ਼ਟਰੀ ਕੈਂਪ ਸ਼ੁਰੂ ਹੋਣਾ ਹੈ।
Mandeep Singh becomes sixth hockey player to test positive for COVID-19
ਸਾਈ ਨੇ ਬਿਆਨ ਵਿਚ ਕਿਹਾ,''ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੁਰੂ ਵਿਚ ਸਾਈ ਦੇ ਨੈਸ਼ਨਲ ਕੈਂਪ ਵਿਚ ਪਹਿਲੇ 20 ਖਿਡਾਰੀਆਂ ਨਾਲ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੇਟਿਵ ਆਏ ਹਨ।''