
ਅਸ਼ਵਿਨ ਹੁਣ ਦਿੱਲੀ ਕੈਪੀਟਲ ਲਈ ਖੇਡ ਸਕਦੇ ਹਨ।
ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਭਨ ਅਨਿਲ ਕੁੰਬਲੇ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸਤਰ ਲਈ ਕਿੰਗਜ਼ ਇਲੈਵਨ ਪੰਜਾਬ ਦਾ ਮੁੱਖ ਕੋਚ ਬਣਾਇਆ ਗਿਆ ਹੈ। ਕੁੰਬਲੇ ਨੂੰ ਟੀਮ ਦੇ ਕ੍ਰਿਕਟ ਨਾਲ ਜੁੜੇ ਸਾਰੇ ਮਾਮਲਿਆਂ ਦਾ ਮੁਖੀ ਬਣਾਇਆ ਗਿਆ ਹੈ। ਉਹ ਅਪਣੀਆਂ ਰਣਨੀਤੀਆਂ 19 ਅਕਤੂਬਰ ਨੂੰ ਟੀਮ ਪ੍ਰਬਧਕਾਂ ਸਾਹਮਣੇ ਰੱਖਣਗੇ।
Anil Kumble appointed KXIP head coach
ਟੀਮ ਦੇ ਸਹਿ ਮਾਲਕ ਮੋਹਿਤ ਬਰਮਨ ਨੇ ਕਿਹਾ ਕਿ ਕੁੰਬਲੇ ਸਪਿਨਰ ਅਤੇ ਅਸ਼ਵਿਨ ਦੇ ਭਵਿਖ ਬਾਰੇ ਉਸੇ ਦਿਨ ਫ਼ੈਸਲਾ ਹੋਵੇਗਾ। ਪਿਛਲੇ ਦੋ ਅਡੀਸ਼ਨਾਂ ਵਿਚ ਪੰਜਾਬ ਲਈ ਖੇਡ ਰਹੇ ਅਸ਼ਵਿਨ ਹੁਣ ਦਿੱਲੀ ਕੈਪੀਟਲ ਲਈ ਖੇਡ ਸਕਦੇ ਹਨ। ਭਾਰਤੀ ਟੀਮ ਨਾਲ 2016 ਤੋਂ 2017 ਵਿਚਾਲੇ ਕੁਝ ਸਮੇਂ ਲਈ ਕੋਚ ਰਹੇ ਕੁੰਬਲੇ ਫਿਲਹਾਲ ਆਈਪੀਐਲ ਵਿਚ ਇਕੱਲੇ ਭਾਰਤੀ ਕੋਚ ਹਨ।
Anil Kumble appointed KXIP head coach
ਉਹ ਰਾਇਲ ਚੈਲੰਜਰ ਬੰਗਲੁਰੂ ਦੇ ਖਿਡਾਰੀ ਕਪਤਾਨ ਰਹੇ। ਫਿਰ 2013 ਵਿਚ ਮੁੰਬਈ ਇੰਡੀਅਨ ਦੇ ਮੈਂਟਰ ਰਹੇ ਪਰ 2015 ਵਿਚ ਅਲੱਗ ਹੋ ਗਏ। ਕਪਤਾਨ ਵਿਰਾਟ ਕੋਹਲੀ ਨਾਲ ਤਾਲਮੇਲ ਨਾ ਬੈਠਣ ਕਾਰਣ ਉਨ੍ਹਾਂ ਨੇ ਭਾਰਤੀ ਟੀਮ ਦੇ ਮੁੱਖ ਕੋਚ ਦਾ ਅਹੁਦਾ ਛੱਡ ਦਿਤਾ ਸੀ।