
ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਨੇ ਦੋ ਸਾਲ ਦੇ...
ਨਵੀਂ ਦਿੱਲੀ (ਭਾਸ਼ਾ) : ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਨੇ ਦੋ ਸਾਲ ਦੇ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਹੇਸਨ ਆਸਟ੍ਰੇਲੀਆ ਦੇ ਬ੍ਰੇਡ ਹਾਗ ਦੀ ਥਾਂ ਲੈਣਗੇ। ਉਹਨਾਂ ਨੇ ਜੂਨ ਵਿਚ ਨਿਊਜ਼ੀਲੈਂਡ ਦੇ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਕਿੰਗਜ਼ ਇਲੈਵਨ ਦੇ ਕਾਰਜਕਾਰੀ ਅਧਿਕਾਰੀ ਸਤੀਸ਼ ਮੇਨਨ ਨੇ ਹੇਸਨ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਮੇਨਨ ਨੇ ਕਿਹਾ, ਅਸੀਂ ਕਈਂ ਨਾਮਜ਼ਦ ਕੋਚਾਂ ਨਾਲ ਗੱਲ ਕਰਨ ਤੋਂ ਬਾਅਦ ਹੇਸਨ ਨੂੰ ਚੁਣਿਆ ਹੈ। ਉਹ ਟੀਮ ਦੇ ਨਾਲ ਦੋ ਸਾਲ ਦੇ ਲਈ ਜੁੜੇ ਰਹਿਣਗੇ।
ਮਾਈਕ ਹੇਸਨ
ਨਿਊਜ਼ੀਲੈਂਡ ਦਾ ਇਹ ਕੋਚ ਅਪਣੇ ਸਹਾਇਕ ਸਟਾਫ਼ ਦੀ ਚੋਣ ਕਰੇਗਾ ਅਤੇ ਇਹ ਦੇਖਣਾ ਚਿਲਚਸਪ ਹੋਵੇਗਾ ਕਿ ਪਿਛਲੇ ਸ਼ੈਸ਼ਨ ਵਿਚ ਟੀਮ ਦੀ ਮੇਂਟੋਰ ਦੀ ਭੂਮਿਕਾ ਨਿਭਾਉਣ ਵਾਲੇ ਵਰਿੰਦਰ ਸਹਿਵਾਗ ਉਹਨਾਂ ਦੇ ਨਾਲ ਰਹਿਣਗੇ ਜਾਂ ਨਹੀਂ। ਸਹਿਵਾਗ ਦੀ ਹੁਣ ਤਕ ਇਸ ਟੀਮ ਵਿਚ ਅਹਿਮ ਭੂਮਿਕਾ ਰਹਿੰਦੀ ਸੀ। ਉਹਨਾਂ ਦੀ ਸਲਾਹ ਉਤੇ ਹੀ ਇਸ ਸਾਲ ਅਣ ਬਿਕੇ ਖਿਡਾਰੀ ਰਹੇ ਕ੍ਰਿਸ ਗੇਲ ਨੂੰ ਪੰਜਾਬ ਨੇ ਖਰੀਦਿਆ ਸੀ ਅਤੇ ਸ਼ੁਰੂਆਤੀ ਮੈਚਾਂ ਵਿਚ ਗੇਲ ਨੇ ਤੂਫ਼ਾਨੀ ਪ੍ਰਦਰਸ਼ਨ ਵੀ ਕੀਤਾ ਸੀ। ਹੇਸਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਦੋ ਹੋਰ ਕੋਚ ਵੀ ਆਈਪੀਐਲ ਟੀਮਾਂ ਨਾਲ ਜੁੜੇ ਹਨ ।
ਕਿੰਗਜ਼ ਇਲੈਵਨ ਪੰਜਾਬ
ਜਿਸ ਵਿਚ ਸਟੀਫ਼ਨ ਫਲੇਮਿੰਗ ਅਤੇ ਡੇਨਿਅਲ ਵਿਟੋਰੀ ਸ਼ਾਮਲ ਹਨ। ਹੇਸਨ ਦੇ ਹੁੰਦੇ ਹੋਏ ਨਿਊਜ਼ੀਲੈਂਡ ਦੀ ਟੀਮ 2015 ਵਿਚ ਵਿਸ਼ਵ ਕੱਪ ਦੇ ਫਾਇਨਲ ਵਿਚ ਪਹੁੰਚੀ ਸੀ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਇਕ ਵਾਰ ਵੀ ਆਈਪੀਐਲ ਖ਼ਿਤਾਬ ਜਿੱਤਣ ਵਿਚ ਸਫ਼ਲ ਨਹੀਂ ਰਹੀ ਹੈ। ਉਸ ਦੀ ਟੀਮ 2014 ਵਿਚ ਕਲਕੱਤਾ ਨਾਈਟ ਰਾਇਡਰਜ਼ ਤੋਂ ਹਾਰ ਕੇ ਦੂਜੇ ਸਥਾਨ ਤੇ ਰਹੀ ਸੀ। ਇਸ ਸੀਜਨ ਵਿਚ ਯੁਵਰਾਜ ਸਿੰਘ ਖਾਸ ਤੌਰ ਉਤੇ ਅਸਫ਼ਲ ਰਹੇ ਸੀ। ਉਥੇ ਟੀਮ ਪ੍ਰਬੰਧਕ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਆਰ ਅਸ਼ਵਿਨ ਨੂੰ ਕਪਤਾਨ ਬਣਾਇਆ ਸੀ। ਇਸ ਟੀਮ ਤੋਂ ਕੇਐਲ ਰਾਹੁਲ ਆਰੇਂਜ ਕੈਂਪ ਦੀ ਦੌੜ ਵਿਚ ਤੀਜੇ ਸਥਾਨ ਤੇ ਰਹੀ ਸੀ।
ਮਾਈਕ ਹੇਸਨ
ਕੇਐਲ ਨੇ ਇਸ ਸੀਜਨ ਦੇ 14 ਮੈਚਾਂ ਵਿਚ 659 ਰਨ ਬਣਾਏ ਸੀ। ਕੇਐਲ ਨੇ ਇਸ ਸੀਜਨ ਵਿਚ ਹੀ ਕੇਵਲ 14 ਗੇਦਾਂ ਵਿਚ ਹੀ ਅਰਧ ਸੈਂਕੜਾਂ ਲਗਾਇਆ ਸੀ। 2018 ਦੇ ਸੀਜਨ ਵਿਚ ਟੀਮਾਂ ਦੇ ਵਿਚ ਕਾਫ਼ੀ ਨਜ਼ਦੀਕੀ ਮੁਕਾਬਲਾ ਰਿਹਾ ਸੀ ਆਖਰੀ ਕੁਝ ਮੈਚਾਂ ਵਿਚ ਹੀ ਟਾਪ ਚਾਰ ਟੀਮਾਂ ਦਾ ਫੈਸਲਾ ਹੋ ਸਕਿਆ ਸੀ। ਕੇਵਲ ਦਿੱਲੀ ਦੀ ਟੀਮ ਹੀ ਕਾਫ਼ੀ ਪਹਿਲੇ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋਈ ਸੀ। ਪੰਜਾਬ ਦੇ ਕਈ ਖਿਡਾਰੀਆਂ ਨੇ ਸੀਜਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੰਜਾਬ ਸੀਜਨ ਦੀ ਸ਼ੁਰੂਆਤ ਵਿਚ ਹੀ ਖ਼ਿਤਾਬ ਦੀ ਪ੍ਰਬਲ ਦਾਅਵੇਦਾਰ ਬਣ ਗਈ ਸੀ।