
ਨਵੀਂ ਦਿੱਲੀ, 29 ਜਨਵਰੀ : ਯੁਵਰਾਜ ਸਿੰਘ, ਕ੍ਰਿਸ ਗੇਲ ਅਤੇ ਅਫਗਾਨਿਸਤਾਨ ਦੇ ਮਿਸਟਰੀ ਸਪਿਨਰ ਨੂੰ 4 ਕਰੋੜ ਦੀ ਮੋਟੀ ਰਕਮ ਵਿਚ ਖਰੀਦ ਕੇ ਇਸ ਵਾਰ ਕਿੰਗਸ ਇਲੈਵਨ ਪੰਜਾਬ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਇਸ ਟੀਮ ਨੇ ਨਿਲਾਮੀ ਵਿਚ ਮੋਟੀ ਅਤੇ ਘੱਟ ਕੀਮਤ ਲਗਾ ਕੇ ਕਈ ਹੈਰਾਨ ਕਰਨ ਵਾਲੇ ਫ਼ੈਸਲੇ ਲਈ। ਨਾਲ ਹੀ ਇਸ ਟੀਮ ਨੇ ਇਸ ਆਈ.ਪੀ.ਐਲ. ਲਈ ਕੁਲ 21 ਖਿਡਾਰੀਆਂ ਉਤੇ ਦਾਅ ਲਗਾਇਆ।
ਕਿੰਗਜ਼ ਇਲੈਵਨ ਦੀ ਇਸ ਸੀਜ਼ਨ ਬੋਲੀ ਨੂੰ ਵੇਖ ਕੇ ਲਗਦਾ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਇਕ ਨਵੇਂ ਰੂਪ ਨਾਲ ਮੈਦਾਨ ਉਤੇ ਉਤਰਨ ਦੇ ਇਰਾਦੇ ਵਿਚ ਹੈ। ਇੰਨਾ ਹੀ ਨਹੀਂ ਕਿੰਗਸ ਦੀ ਟੀਮ ਇਸ ਵਾਰ ਇਕ ਨਵੇਂ ਨਾਮ ਨਾਲ ਹੀ ਆਈ.ਪੀ.ਐੱਲ. ਖੇਡਣ ਆ ਸਕਦੀ ਹੈ। ਪਿਛਲੇ ਕਈ ਸੀਜ਼ਨ ਵਿਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਇਸ ਵਾਰ ਟੀਮ ਨਵੇਂ ਨਾਮ ਉੱਤੇ ਦਾਅ ਲਗਾਉਂਦੀ ਨਜ਼ਰ ਆ ਸਕਦੀ ਹੈ। ਖ਼ਬਰਾਂ ਮੁਤਾਬਕ ਪ੍ਰੀਤੀ ਜਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਇਸ ਵਾਰ ਆਪਣੇ ਨਾਮ ਵਿਚ ਬਦਲਾਅ ਦੇ ਬਾਰੇ ਵਿਚ ਵਿਚਾਰ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਬੀ.ਸੀ.ਸੀ.ਆਈ. ਨੂੰ ਅਪਣੇ ਨਾਮ ਵਿਚ ਬਦਲਾਅ ਕਰਣ ਲਈ ਗੁਜਾਰਿਸ਼ ਵੀ ਕੀਤੀ ਹੈ।
ਉਨ੍ਹਾਂ ਨੇ ਬੋਰਡ ਨੂੰ ਯੂ.ਐਸ. ਦੇ ਕਈ ਖੇਡਾਂ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਦੀਆਂ ਨੀਤੀਆਂ ਦਾ ਉਦਾਹਰਣ ਦਿਤਾ ਹੈ। ਜਿਸ ਵਿਚ ਟੀਮਾਂ ਇਕ ਨਵੀਂ ਸ਼ੁਰੂਆਤ ਨਾਲ ਨਾਮ ਵੀ ਬਦਲ ਸਕਦੀਆਂ ਹਨ।ਖਬਰਾਂ ਮੁਤਾਬਕ ਬੀ.ਸੀ.ਸੀ.ਆਈ. ਦੇ ਅਧਿਕਾਰੀ ਨੇ ਵੀ ਇਹ ਗੱਲ ਦਸੀ ਹੈ ਕਿ ਪੰਜਾਬ ਦੀ ਟੀਮ ਨੇ ਆਈ.ਪੀ.ਐਲ. ਲਈ ਅਪਣੇ ਨਾਮ ਵਿਚ ਬਦਲਾਅ ਲਈ ਬੇਨਤੀ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈ.ਪੀ.ਐਲ. ਦੇ ਇਤਿਹਾਸ ਵਿਚ ਅਪਣਾ ਨਾਮ ਬਦਲਣ ਵਾਲੀ ਪਹਿਲੀ ਟੀਮ ਬਣ ਜਾਵੇਗੀ। ਹਾਲਾਂਕਿ ਪਿਛਲੇ ਸੀਜ਼ਨ ਵਿਚ ਰਾਈਜਿੰਗ ਪੁਣੇ ਸੁਪਰਜਾਇੰਟਸ ਦੀ ਟੀਮ ਨੇ ਅਪਣਾ ਨਾਮ ਰਾਈਜਿੰਗ ਸਪਰਜਾਇੰਟ ਬਦਲਿਆ ਸੀ। ਪਰ ਉਨ੍ਹਾਂ ਨੇ ਆਪਣੇ ਨਾਮ ਵਿਚੋਂ ਕੇਵਲ ਅੰਗਰੇਜ਼ੀ ਦਾ 'ਐਸ' ਹਟਾਇਆ ਸੀ। ਜਦੋਂ ਕਿ ਪੰਜਾਬ ਦੀ ਟੀਮ ਪੂਰੇ ਨਾਮ ਨੂੰਬਦਲਣ ਦਾ ਵਿਚਾਰ ਕਰ ਰਹੀ ਹੈ। (ਪੀ.ਟੀ.ਆਈ.)