
ਮਲੇਸ਼ੀਆ ’ਚ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ ’ਚ ਜਿੱਤ ਨਾਲ ਆਪਣੀ ਮੁਹਿੰਮ ਦੀ ਕੀਤੀ ਸ਼ੁਰੂਆਤ
ਮਲੇਸ਼ੀਆ: ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਕਪਤਾਨ ਰੋਹਿਤ ਦੀ ਅਗਵਾਈ ਵਿੱਚ ਅੱਜ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਸੁਲਤਾਨ ਆਫ ਜੋਹੋਰ ਕੱਪ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਲਈ ਰੋਹਿਤ ਨੇ 45ਵੇਂ ਅਤੇ 52ਵੇਂ ਮਿੰਟ ਵਿਚ 2 ਗੋਲ ਕੀਤੇ। ਇਸ ਤੋਂ ਇਲਾਵਾ ਰਵਨੀਤ ਸਿੰਘ ਨੇ 23ਵੇਂ ਮਿੰਟ ਵਿਚ ਗੋਲ ਕੀਤਾ।
ਗਰੇਟ ਬ੍ਰਿਟੇਨ ਲਈ ਮਾਈਕਲ ਰੋਏਡਨ ਨੇ 26ਵੇਂ ਅਤੇ ਕੈਡੇਨ ਡਰੇਸੀ ਨੇ 46ਵੇਂ ਮਿੰਟ ਵਿਚ ਗੋਲ ਕੀਤੇ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਖੇਡ ਦਿਖਾਈ। ਮੈਚ ਦੌਰਾਨ ਪਹਿਲੇ ਅੱਧ ਵਿਚ ਗਰੇਟ ਬ੍ਰਿਟੇਨ ਦੇ ਖਿਡਾਰੀਆਂ ਵੱਲੋਂ ਕਈ ਭਾਰਤੀ ਹਮਲੇ ਨਾਕਾਮ ਕੀਤੇ ਗਏ।