
ਟਵੀਟ ਕਰਕੇ ਦਿੱਤੀ ਜਾਣਕਾਰੀ
ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਪਿਤਾ ਬਣ ਗਏ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ ਹਪਸਤਾਲ ਵਿਚ ਧੀ ਨੂੰ ਜਨਮ ਦਿੱਤਾ। ਮਨਪ੍ਰੀਤ ਨੇ ਟਵਿਟਰ ਹੈਂਡਲ ’ਤੇ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਹੁਣ ਅਸੀਂ 2 ਤੋਂ 3 ਹੋ ਗਏ। ਧੀ ਨੇ ਜਨਮ ਲਿਆ ਹੈ।
Manpreet Singh
ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਉਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੀ ਖ਼ੁਸ਼ੀ, ਹੁਣ ਧੀ ਦੇ ਜਨਮ ਦੀ ਖ਼ੁਸ਼ੀ, ਫਿਰ 13 ਨੂੰ ਮਿਲਣ ਵਾਲੇ ਖੇਡ ਰਤਨ ਦੀ ਖ਼ੁਸ਼ੀ। ਕਿੰਨਾ ਖ਼ੁਸ਼ ਹਾਂ ਦੱਸ ਨਹੀਂ ਸਕਦਾ। ਮਨਪ੍ਰੀਤ ਦਾ ਵਿਆਹ ਪਿਛਲੇ ਸਾਲ ਦਸੰਬਰ (2020) ਮਹੀਨੇ ਮਲੇਸ਼ੀਆ ਦੀ ਇਲੀ ਨਾਲ ਹੋਇਆ ਸੀ।
And now we are 3 - introducing #BabyJ the princess of our life ❤️ @illisaddique pic.twitter.com/4mKmpj0GN0
— Manpreet Singh (@manpreetpawar07) November 10, 2021