
ਭਾਰਤ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਆਸਟਰੇਲੀਆਈ ਧਰਤੀ ਤੋਂ ਮੁਹੱਬਤ ਦਰਸਾਉਂਦੇ ਹੋਏ ਅਪਣੇ ਵਨਡੇ ਕਰਿਅਰ ਦੀ 21ਵੀਂ ਸੈਂਚੁਰੀ ਠੋਕੀ। ...
ਨਵੀਂ ਦਿੱਲੀ : ਭਾਰਤ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਆਸਟਰੇਲੀਆਈ ਧਰਤੀ ਤੋਂ ਮੁਹੱਬਤ ਦਰਸਾਉਂਦੇ ਹੋਏ ਅਪਣੇ ਵਨਡੇ ਕਰਿਅਰ ਦੀ 21ਵੀਂ ਸੈਂਚੁਰੀ ਠੋਕੀ। ਹਾਲਾਂਕਿ, ਰੋਹਿਤ ਦੀ ਇਹ ਸੈਂਕੜਾ (129 ਗੇਂਦਾਂ 'ਚ 10 ਚੌਕੀਆਂ ਅਤੇ 6 ਛਿਕਿਆਂ ਦੀ ਮਦਦ ਨਾਲ 133 ਦੌੜਾਂ) ਪਾਰੀ ਭਾਰਤ ਨੂੰ ਹਾਰ ਤੋਂ ਨਹੀਂ ਬਚਾ ਸਕੀ। ਇਸ ਦੇ ਬਾਵਜੂਦ ਰੋਹਿਤ ਸ਼ਰਮਾ ਨੇ ਆਸਟਰੇਲੀਆਈ ਧਰਤੀ 'ਤੇ ਲਿਮਟਿਡ ਓਵਰਸ ਕ੍ਰਿਕੇਟ ਵਿਚ ਅਪਣੀ ਸਫ਼ਲਤਾ ਦਾ ਦੌਰ ਜਾਰੀ ਰੱਖਿਆ।
Rohit Sharma
ਆਸਟਰੇਲੀਆ ਵਿਚ ਸੱਭ ਤੋਂ ਜ਼ਿਆਦਾ ਵਨਡੇ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿਚ ਰੋਹਿਤ ਸ਼ਰਮਾ ਪਹਿਲਾਂ ਨੰਬਰ 'ਤੇ ਕਾਬਿਜ਼ ਹੋ ਗਏ ਤਾਂ ਉਥੇ ਹੀ ਵਿਸ਼ਵ ਵਿਚ ਉਹ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਦੇ ਨਾਲ ਸੰਯੁਕਤ ਰੂਪ ਨਾਲ ਪਹਿਲਾਂ ਨੰਬਰ 'ਤੇ ਪਹੁੰਚ ਗਏ ਹਨ। ਰੋਹੀਤ ਸ਼ਰਮਾ ਨੇ ਆਸਟਰੇਲੀਆਈ ਧਤਰੀ 'ਤੇ ਹੁਣ ਤੱਕ 5 ਵਨਡੇ ਸੈਂਕੜੇ ਲਗਾਏ ਹਨ। ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਨੇ ਵੀ ਆਸਟਰੇਲੀਆਈ ਧਤਰੀ 'ਤੇ ਵਨਡੇ ਵਿਚ 5 ਸੈਂਕੜੇ ਹੀ ਲਗਾਏ ਹੈ।
Rohit Sharma
ਭਾਰਤ ਦੇ ਵੱਲੋਂ ਆਸਟਰੇਲੀਆਈ ਧਤਰੀ 'ਤੇ ਸੱਭ ਤੋਂ ਜ਼ਿਆਦਾ ਵਨਡੇ ਸੈਂਕੜਾ ਬਣਾਉਣ ਦੇ ਮਾਮਲੇ ਵਿਚ ਰੋਹਿਤ ਸ਼ਰਮਾ ਤੋਂ ਬਾਅਦ ਵਿਰਾਟ ਕੋਹਲੀ 4 ਸੈਂਕੜੇ ਦੇ ਨਾਲ ਦੂਜੇ ਨੰਬਰ 'ਤੇ ਹਨ। ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਖਿਲਾਫ਼ ਵਨਡੇ ਵਿਚ ਕੁਲ 7 ਸ਼ਤਕ ਬਣਾਏ ਹਨ। ਆਸਟਰੇਲੀਆ ਖਿਲਾਫ਼ ਸੱਭ ਤੋਂ ਜ਼ਿਆਦਾ ਵਨਡੇ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਸਚਿਨ ਤੇਂਦੁਲਕਰ 9 ਸੈਂਕੜਿਆਂ ਦੇ ਨਾਲ ਪਹਿਲੇ ਨੰਬਰ 'ਤੇ ਕਾਬਿਜ ਹਨ। ਰੋਹਿਤ ਸ਼ਰਮਾ ਨੂੰ ਸਚਿਨ ਦਾ ਇਹ ਰਿਕਾਰਡ ਤੋਡ਼ਨ ਲਈ ਕੰਗਾਰੂ ਟੀਮ ਵਿਰੁਧ ਤਿੰਨ ਸੈਂਕੜੇ ਹੋਰ ਬਣਾਉਣੇ ਹੋਣਗੇ।
Rohit Sharma
ਫ਼ਿਲਹਾਲ ਉਹ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਜੇਕਰ ਆਸਟਰੇਲੀਆ ਦੇ ਖਿਲਾਫ਼ ਵਨਡੇ ਵਿਚ ਸੈਂਕੜਾ ਲਗਾਉਣ ਦਾ ਔਸਤ ਵੇਖੋ ਤਾਂ ਰੋਹਿਤ ਸ਼ਰਮਾ ਦੇ ਨੇੜੇ ਤੇੜੇ ਵੀ ਕੋਈ ਨਹੀਂ ਦਿਸਦਾ। ਸਚਿਨ ਨੇ ਕੰਗਾਰੂ ਟੀਮ ਵਿਰੁਧ 9 ਸੈਂਕੜੇ ਬਣਾਉਣ ਲਈ 71 ਵਨਡੇ ਮੈਚ ਖੇਡੇ ਤਾਂ ਉਥੇ ਹੀ ਰੋਹਿਤ ਸ਼ਰਮਾ ਨੇ 29 ਵਨਡੇ ਮੈਚਾਂ ਵਿਚ ਹੀ 7 ਸੈਂਕੜਾ ਬਣਾ ਲਿਆ ਹੈ।