IND vs WI : ਰੋਹਿਤ ਸ਼ਰਮਾ ਨੇ ਤੋੜਿਆ ਅਫ਼ਰੀਦੀ ਦਾ ਵਰਲਡ ਰਿਕਾਰਡ
Published : Nov 1, 2018, 7:22 pm IST
Updated : Nov 1, 2018, 7:22 pm IST
SHARE ARTICLE
World record of Afridi broken by Rohit Sharma
World record of Afridi broken by Rohit Sharma

ਭਾਰਤ ਦੇ ਓਪਨਰ ਰੋਹਿਤ ਸ਼ਰਮਾ ਲਈ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਸੀਰੀਜ਼ ਬਹੁਤ ਸ਼ਾਨਦਾਰ ਰਹੀ ਅਤੇ ਉਨ੍ਹਾਂ ਨੇ ਇਸ ਦੌਰਾਨ...

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਓਪਨਰ ਰੋਹਿਤ ਸ਼ਰਮਾ ਲਈ ਵੈਸਟਇੰਡੀਜ਼  ਦੇ ਖਿਲਾਫ਼ ਵਨਡੇ ਸੀਰੀਜ਼ ਬਹੁਤ ਸ਼ਾਨਦਾਰ ਰਹੀ ਅਤੇ ਉਨ੍ਹਾਂ ਨੇ ਇਸ ਦੌਰਾਨ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਵੱਧ ਕੇ ਦੌੜਾਂ ਬਣਾਈਆਂ। ਰੋਹਿਤ ਨੇ ਵੀਰਵਾਰ ਨੂੰ ਤਿਰੁਵਨੰਤਪੁਰਮ ਵਿਚ ਪੰਜਵੇਂ ਅਤੇ ਆਖ਼ਰੀ ਵਨਡੇ ਵਿਚ ਨਾਬਾਦ ਫਿਫਟੀ ਲਗਾ ਕੇ ਭਾਰਤ ਨੂੰ ਮੈਚ ਅਤੇ ਸੀਰੀਜ਼ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

Rohit SharmaRohit Sharmaਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ 4 ਛੱਕੇ ਲਗਾਏ ਅਤੇ ਸਾਬਕਾ ਪਾਕਿਸਤਾਨੀ ਵਿਸਫੋਟਕ ਬੱਲੇਬਾਜ਼ ਸ਼ਾਹਿਦ ਅਫ਼ਰੀਦੀ ਦੇ ਵਰਲਡ ਰਿਕਾਰਡ ਨੂੰ ਵੀ ਤੋੜ ਦਿਤਾ ਹੈ। ਰੋਹਿਤ ਨੇ ਇਸ ਮੈਚ ਤੋਂ ਪਹਿਲਾਂ 192 ਮੈਚਾਂ ਦੀਆਂ 186 ਪਾਰੀਆਂ ਵਿਚ 198 ਛੱਕੇ ਜੜੇ ਸਨ। ਉਨ੍ਹਾਂ ਨੂੰ ਇੰਟਰਨੈਸ਼ਨਲ 200 ਛੱਕੇ ਲਗਾਉਣ ਵਾਲਾ ਦੂਜਾ ਭਾਰਤੀ ਬਣਨ ਲਈ 2 ਛੱਕੇ ਹੋਰ ਲਗਾਉਣ ਦੀ ਜ਼ਰੂਰਤ ਸੀ। ਰੋਹਿਤ ਨੇ ਪੰਜਵੇਂ ਵਨਡੇ ਵਿਚ ਜਿਵੇਂ ਹੀ ਦੂਜਾ ਛੱਕਾ ਲਗਾਇਆ

ਉਨ੍ਹਾਂ ਨੇ ਇੰਟਰਨੈਸ਼ਨਲ ਵਨਡੇ ਕ੍ਰਿਕੇਟ ਵਿਚ 200 ਛੱਕੇ ਲਗਾਉਣ ਦੀ ਉਪਲਬਧੀ ਹਾਸਲ ਕਰ ਲਈ। ਉਨ੍ਹਾਂ ਨੇ 193ਵੇਂ ਵਨਡੇ ਦੀ 187ਵੀਂ ਪਾਰੀ ਵਿਚ ਇਹ ਕਮਾਲ ਕਰਦੇ ਹੋਏ ਸ਼ਾਹਿਦ ਅਫ਼ਰੀਦੀ ਦੇ ਵਰਲਡ ਰਿਕਾਰਡ ਨੂੰ ਤੋੜ ਦਿਤਾ। ਅਫ਼ਰੀਦੀ ਨੇ 195 ਪਾਰੀਆਂ ਵਿਚ 200 ਛੱਕੇ ਲਗਾਏ ਸਨ। ਇਸ ਸੂਚੀ ਵਿਚ ਅਫ਼ਰੀਕਾ ਦੇ ਏਬੀ ਡੀਵਿਲੀਅਰਸ 214 ਪਾਰੀਆਂ ਦੇ ਨਾਲ ਤੀਜੇ ਅਤੇ ਨਿਊਜੀਲੈਂਡ ਦੇ ਬਰੇਂਡਨ ਮੱਕੁਲਮ 228 ਪਾਰੀਆਂ  ਦੇ ਨਾਲ ਚੌਥੇ ਸਥਾਨ ‘ਤੇ ਹਨ।

Rohit Sharma broken record of AfridiRohit Sharma in 5th ODIਜੇਕਰ 200 ਛੱਕੇ ਲਗਾਉਣ ਦੇ ਦੌਰਾਨ ਘੱਟ ਗੇਂਦਾਂ ਦਾ ਸਾਹਮਣਾ ਕਰਨ ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਇਸ ਮਾਮਲੇ ਵਿਚ ਤੀਜੇ ਸਥਾਨ ‘ਤੇ ਹਨ। ਅਫ਼ਰੀਦੀ 4203 ਗੇਂਦਾਂ ਦਾ ਸਾਹਮਣਾ ਕਰ ਕੇ ਸਿਖਰ ‘ਤੇ ਹਨ ਜਦੋਂ ਕਿ ਮੱਕੁਲਮ 6308 ਗੇਂਦਾਂ ਦੇ ਨਾਲ ਦੂਜੇ ਅਤੇ ਰੋਹਿਤ 8387 ਗੇਂਦਾਂ ਦੇ ਨਾਲ ਤੀਜੇ ਕ੍ਰਮ ‘ਤੇ ਹਨ। ਜੇਕਰ ਇੰਟਰਨੈਸ਼ਨਲ ਵਨਡੇ ਕ੍ਰਿਕੇਟ ਵਿਚ ਛੱਕੇ ਲਗਾਉਣ ਦੀ ਗੱਲ ਕੀਤੀ ਜਾਵੇ ਤਾਂ ਮਹਿੰਦਰ ਸਿੰਘ ਧੋਨੀ 218 ਛੱਕਿਆਂ ਦੇ ਨਾਲ ਪਹਿਲੇ ਸਥਾਨ ‘ਤੇ ਹਨ।

ਰੋਹਿਤ 202 ਛੱਕੇ ਮਾਰ ਕੇ ਇਸ ਸੂਚੀ ਵਿਚ ਦੂਜੇ ਅਤੇ ਸਚਿਨ ਤੇਂਦੁਲਕਰ 195 ਛੱਕਿਆਂ ਦੇ ਨਾਲ ਤੀਜੇ ਕ੍ਰਮ ‘ਤੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement