
ਚੇਨਈ ਦੀ ਟੀਮ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਜੀ ਹਾਂ ਦਸ ਦੇਈਏ ਕਿ ਚੇਨਈ ਸੁਪਰ ਕਿੰਗ ਦੇ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਦਸ...
ਨਵੀਂ ਦਿੱਲੀ : ਚੇਨਈ ਦੀ ਟੀਮ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਜੀ ਹਾਂ ਦਸ ਦੇਈਏ ਕਿ ਚੇਨਈ ਸੁਪਰ ਕਿੰਗ ਦੇ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਦਸ ਦਿਨ ਲਈ ਟੀਮ ਕ੍ਰਿਕਟ ਤੋਂ ਦੂਰ ਰਹੇਗਾ। ਚੇਨਈ ਤੇ ਕੋਲਕਾਤਾ ਵਿਚਕਾਰ ਖੇਡੇ ਗਏ ਮੈਚ ਦੌਰਾਨ ਰੈਨਾ ਦੇ ਕਾਫ਼ ਮਸਲਸ 'ਤੇ ਤਣਾਅ ਆਇਆ ਸੀ।
suresh raina
ਇਸ ਦੇ ਚਲਦੇ ਰੈਨਾ ਨੂੰ ਚੇਨਈ ਦੇ ਦੋ ਮੈਚਾਂ ਤੋਂ ਬਾਹਰ ਬੈਠਣਾ ਪੈ ਸਕਦਾ ਹੈ। ਰੈਨਾ ਦੀ ਕਮੀ ਸਿਰਫ਼ ਬੱਲੇਬਾਜ਼ੀ ਨਹੀਂ ਬਲਕਿ ਫੀਲਡਿੰਗ ਅਤੇ ਗੇਂਦਬਾਜ਼ੀ 'ਚ ਵੀ ਦਿਖ ਸਕਦੀ ਹੈ। ਚੇਨਈ ਨੇ ਅਪਣੇ ਪਹਿਲੇ ਦੋਨੇਂ ਮੈਚ ਜਿੱਤੇ ਹਨ। ਪਰ ਦੋਨੋਂ ਹੀ ਬਹੁਤ ਕਰੀਬੀ ਮੈਚ ਸਨ। ਚੇਨਈ ਟੀਮ ਮੈਨੇਜਮੈਂਟ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਲਈ ਇਹ ਵੱਡਾ ਝਟਕਾ ਹੈ, ਕਿਉਂਕਿ ਰੈਨਾ ਵਰਗੇ ਕ੍ਰਿਕਟਰ ਦਾ ਰਿਪਲੇਸਮੈਂਟ ਲੱਭਣਾ ਸੌਖਾ ਨਹੀਂ ਹੋਵੇਗਾ।
suresh raina
ਚੇਨਈ ਨੂੰ ਅਪਣਾ ਅਗਲਾ ਮੈਚ 15 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁਧ ਖੇਡਣਾ ਹੈ ਅਤੇ ਚੌਥਾ ਮੈਚ 20 ਅਪ੍ਰੈਲ ਨੂੰ ਰਾਜਸਥਾਨ ਦੇ ਵਿਰੁਧ ਖੇਡਣਾ ਹੈ। ਉਮੀਦ ਕੀਤੀ ਜਾ ਰਹੀ ਹੈ 22 ਅਪ੍ਰੈਲ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਵਿਰੁਧ ਰੈਨਾ ਦੀ ਟੀਮ 'ਚ ਵਾਪਸੀ ਹੋ ਜਾਵੇਗੀ। ਪਹਿਲੇ ਮੈਚ ਦੇ ਬਾਅਦ ਕੇਦਾਰ ਜਾਧਵ ਆਈ.ਪੀ.ਐਲ. ਤੋਂ ਬਾਹਰ ਹੋ ਗਏ। ਹਾਲਾਂਕਿ ਹੁਣ ਚੇਨਈ ਨੇ ਜਾਧਵ ਦਾ ਵਿਕਲਪ ਲੱਭ ਲਿਆ ਹੈ। ਇੰਗਲੈਂਡ ਦੇ ਆਲਰਾਊਂਡਰ ਡੇਵਿਡ ਵਿਲੀ ਨੂੰ ਚੇਨਈ ਸੁਪਰਕਿੰਗਜ਼ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।