
IPL ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ 15 ਅਪ੍ਰੈਲ ਤੱਕ ਅੱਗ ਕੀਤਾ ਗਿਆ ਹੈ ਹਾਲਾਂਕਿ ਕਰੋਨਾ ਦਾ ਪ੍ਰਭਾਵ ਉਸੇ ਤਰ੍ਹਾਂ ਜ਼ਾਰੀ ਹੈ
ਮੁਬੰਈ : ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜਿਥੇ ਵੱਖ-ਵੱਖ ਦੇਸ਼ਾਂ ਵਿਚ ਹੋਣ ਵਾਲੇ ਖੇਡ ਸਮਾਗਮਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਜਾਂ ਫਿਰ ਉਨ੍ਹਾਂ ਦੀਆਂ ਤਰੀਖਾਂ ਨੂੰ ਅੱਗੇ ਕਰ ਦਿੱਤਾ ਗਿਆ। ਇਸੇ ਤਹਿਤ ਭਾਰਤ ਵਿਚ ਹੋਣ ਵਾਲੇ IPL ਨੂੰ ਵੀ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ 15 ਅਪ੍ਰੈਲ ਤੱਕ ਅੱਗ ਕੀਤਾ ਗਿਆ ਹੈ ਹਾਲਾਂਕਿ ਕਰੋਨਾ ਦਾ ਪ੍ਰਭਾਵ ਉਸੇ ਤਰ੍ਹਾਂ ਜ਼ਾਰੀ ਹੈ ਇਸ ਲਈ ਇਹ ਤਾਂ ਹਾਲੇ ਕੋਈ ਪੱਕਾ ਨਹੀਂ ਕਿ ਇਨ੍ਹਾਂ ਤਾਰੀਖਾਂ ਵਿਚ ਵੀ ਆਯੋਜਿਤ ਹੋ ਸਕੇਗਾ ਜਾਂ ਨਹੀਂ। ਇਸ ਬਾਰੇ ਚਰਚਾ ਕਰਦੇ ਹੋਏ ਇੰਡਿਆਂ ਕ੍ਰਿਕਟ ਦੀਮ ਦੇ ਪੂਰਬੀ ਗੇਂਦਬਾਜ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ‘ਇੰਡਿਆਨ ਪੀਰੀਅਰ ਲੀਗ’ ਨੂੰ ਖਾਲੀ ਸਟੇਡੀਅਮ ਵਿਚ ਕਰਵਾਉਣ ਵਿਚ ਕੋਈ ਦਿੱਕਤ ਨਹੀਂ ਹੈ।
IPL 2020
ਇਸ ਦੇ ਨਾਲ ਹੀ ਭੱਜੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਿਯੰਤਰਣ ਪਾਉਣ ਤੋਂ ਬਾਅਦ ਇਸ ਟੂਰਨਾਂਮੈਂਟ ਦਾ ਆਯੋਜਨ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਹੁਤ ਲੋਕਾਂ ਦੀ ਰੋਜ਼-ਰੋਟੀ ਜੁੜੀ ਹੋਈ ਹੈ। ਚੇਨੰਈ ਸੁਪਰ ਕਿੰਗਜ਼ ਦੇ ਵੱਲੋਂ ਖੇਡਣ ਵਾਲੇ ਹਰਭਜਨ ਨੇ ਸਟਾਰ ਸਪੋਰਟਸ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਭਾਵੇਂ ਕਿ ਦਰਸ਼ਕ ਮਹੱਤਵਪੂਰਨ ਹੁੰਦੇ ਹਨ, ਪਰ ਜੇਕਰ ਹੁਣ ਪ੍ਰਸਥਿਤੀਆਂ ਅਨੁਕੂਲ ਨਹੀਂ ਤਾਂ ਮੈਨੂੰ ਉਨ੍ਹਾਂ ਦੇ ਬਿਨਾਂ ਖੇਡ ਵਿਚ ਕੋਈ ਦਿੱਕਤ ਨਹੀਂ।
IPL2020
ਇਸ ਵਿਚ ਇਕ ਖਿਡਾਰੀ ਦੇ ਤੌਰ ਤੇ ਮੈਨੂੰ ਦਰਸ਼ਕਾਂ ਦਾ ਸਮਰਥਨ ਨਹੀਂ ਮਿਲੇਗਾ ਪਰ ਇਸ ਨਾਲ ਦਰਸ਼ਕ ਟੀਵੀ ਰਾਹੀ ਆਈਪੀਐੱਲ ਦੇਖ ਸਕਣਗੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਹਰ ਚੀਜ ਲਈ ਸਤਰਕ ਹੋਣਾ ਪਵੇਗਾ ਅਤੇ ਖਿਡਾਰੀਆਂ ਦੀ ਸਿਹਤ ਨੂੰ ਤਰਜੀਹ ਦੇਣੀ ਹੋਵੇਗੀ ਅਤੇ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਖਿਡਾਰੀਆਂ ਦੇ ਰਹਿਣ, ਟੀਮ ਹੋਟਲ ਅਤੇ ਜਹਾਜ਼ਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਹੈ।
IPL
ਕਿਉਂਕਿ ਇਹ ਕਈ ਲੋਕਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ ਇਸ ਲਈ ਜਦੋਂ ਹਲਾਤ ਠੀਕ ਹੋ ਜਾਣ ਤਾਂ ਸਾਨੂੰ ਆਈਪੀਐੱਲ ਜ਼ਰੂਰ ਕਰਵਾਉਂਣਾ ਚਾਹੀਦਾ ਹੈ। ਦੱਸ ਦੱਈਏ ਕਿ ਭੱਜੀ ਦਾ ਕਹਿਣਾ ਹੈ ਕਿ ਮੈਨੂੰ ਆਈਪੀਐੱਲ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ ਅਤੇ ਹਰ ਇਕ ਪ੍ਰਸ਼ੰਸ਼ਕ ਨੂੰ ਵੀ ਇਹ ਕਮੀ ਮਹਿਸੂਸ ਹੋ ਰਹੀ ਹੋਵੇਗੀ । ਇਸ ਲਈ ਉਮੀਦ ਹੈ ਕਿ ਆਈਪੀਐੱਲ ਜਲਦ ਸ਼ੁਰੂ ਹੋਵੇਗਾ ਅਤੇ ਉਦੋਂ ਤੱਕ ਮੈਨੂੰ ਆਪਣੇ ਆਪ ਨੂੰ ਫਿਟ ਕਰਨਾ ਹੋਵੇਗਾ।
IPL
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।