
ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਹਮੀਰਪੁਰ ਵਿਖੇ ਹਿਮ ਅਕੈਡਮੀ ਪਬਲਿਕ ਸਕੂਲ ਹਮੀਰਪੁਰ 'ਚ ਪੜ੍ਹਾਈ ਕਰ ਰਹੇ ਪੰਜਾਬ ਦੇ ਸ਼ਹਿਰ ਮਲੇਰਕੋਟਲਾ......
ਅਹਿਮਦਗੜ੍ਹ, ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਹਮੀਰਪੁਰ ਵਿਖੇ ਹਿਮ ਅਕੈਡਮੀ ਪਬਲਿਕ ਸਕੂਲ ਹਮੀਰਪੁਰ 'ਚ ਪੜ੍ਹਾਈ ਕਰ ਰਹੇ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਦੇ ਨੇੜਲੇ ਪਿੰਡ ਰਾਣਵਾਂ ਦੇ 14 ਸਾਲਾ ਗੁਰਸਿਮਰਨ ਸਿੰਘ ਗਿੱਲ ਨੇ ਸਕੂਲਾਂ ਦੀ ਸਟੇਟ ਪਧਰੀ ਅਥਲੈਟਿਕ ਮੀਟ ਦੇ ਮੁਕਾਬਲਿਆਂ 'ਚ 600 ਮੀਟਰ ਦੌੜ ਵਿਚੋਂ ਪਹਿਲੇ ਸਥਾਨ 'ਤੇ ਰਹਿ ਕੇ ਗੋਲਡ ਮੈਡਲ ਜਿੱਤਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਿਡਾਰੀ ਗੁਰਸਿਮਰਨ ਸਿੰਘ ਗਿੱਲ ਦੇ ਪਿਤਾ ਜਗਦੇਵ ਸਿੰਘ ਬਿੱਲੂ ਸਰਪੰਚ ਪਿੰਡ ਰਾਣਵਾਂ ਨੇ ਦਸਿਆ ਕਿ ਹਿਮ ਅਕੈਡਮੀ ਪਬਲਿਕ ਸਕੂਲ ਹਮੀਰਪੁਰ 'ਚ 9ਵੀਂ ਜਮਾਤ ਵਿਚ ਪੜ੍ਹਾਈ ਕਰ ਰਿਹਾ ਉਨ੍ਹਾਂ ਦਾ ਪੁੱਤਰ ਗੁਰਸਿਮਰਨ ਸਿੰਘ ਜੋ ਪਹਿਲਾਂ ਜ਼ਿਲ੍ਹਾ ਪਧਰੀ ਦੌੜ ਵਿਚ ਪਹਿਲੇ ਸਥਾਨ 'ਤੇ ਜੇਤੂ ਰਹਿ ਕੇ ਸਟੇਟ ਪਧਰੀ ਦੌੜ ਲਈ ਸਲੈਕਟ ਹੋਇਆ ਸੀ, ਨੇ ਹੁਣ ਕੁੱਲੂ ਮਨਾਲੀ ਵਿਖੇ ਹੋਈ ਸਟੇਟ ਪਧਰੀ ਦੌੜ ਵਿਚੋਂ ਵੀ ਸੋਨ ਤਮਗ਼ਾ ਜਿੱਤ ਕੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਦਸਿਆ ਕਿ ਗੁਰਸਿਮਰਨ ਸਿੰਘ ਗਿੱਲ ਨੂੰ ਬਚਪਨ ਤੋਂ ਹੀ ਖੇਡਾਂ ਪ੍ਰਤੀ ਸ਼ੌਂਕ ਹੈ। ਉਹ ਖੇਡਾਂ ਵਿਚ ਰੁਚੀ ਰੱਖਣ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਹੁਸ਼ਿਆਰ ਹੈ। ਅਪਣੇ ਹੋਣਹਾਰ ਪੁੱਤਰ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਉਸ ਦੇ ਕੋਚ ਅਤੇ ਸਕੂਲ ਅਧਿਆਪਕਾਂ ਨੂੰ ਜਾਂਦਾ ਹੈ।