
ਵਿਸ਼ਵ ਕ੍ਰਿਕਟ ਕੱਪ 2019 ਵਿਚ ਬੁੱਧਵਾਰ ਦਾ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ।
ਟਾਉਂਟਨ: ਵਿਸ਼ਵ ਕ੍ਰਿਕਟ ਕੱਪ 2019 ਵਿਚ ਬੁੱਧਵਾਰ ਦਾ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ। ਪਾਕਿਸਤਾਨ ਦਾ ਪਿਛਲਾ ਮੈਚ ਸ੍ਰੀਲੰਕਾ ਨਾਲ ਹੋਣ ਵਾਲਾ ਸੀ ਪਰ ਬਾਰਿਸ਼ ਦੇ ਚਲਦਿਆਂ ਇਹ ਮੈਚ ਰੱਦ ਹੋ ਗਿਆ। ਦੂਜੇ ਪਾਸੇ ਆਸਟ੍ਰੇਲੀਆ ਦੀ ਟੀਮ ਦਾ ਮੁਕਾਬਲਾ ਭਾਰਤ ਨਾਲ ਹੋਇਆ ਸੀ, ਜਿਸ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦਿੱਤੀ ਸੀ।
Pakistan vs Australia
ਭਾਰਤੀ ਸਮੇਂ ਮੁਤਾਬਕ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਥੇ ਦੋਵੇਂ ਟੀਮਾਂ ਵਿਚ 11 ਖਿਡਾਰੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਭਾਰਤ ਵਿਰੁੱਧ ਖੇਡੇ ਗਏ ਮੈਚ ਵਿਚ ਆਸਟ੍ਰੇਲੀਆ ਦੇ ਮਾਰਕਸ ਸਟਾਇਨਿਸ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਹ ਪਾਕਿਸਤਾਨ ਵਿਰੁੱਧ ਮੈਚ ਨਹੀਂ ਖੇਡ ਸਕਣਗੇ। ਵਿਸ਼ਵ ਕੱਪ ਲਈ ਇੰਗਲੈਂਡ ਪਹੁੰਚਣ ਤੋਂ ਠੀਕ ਪਹਿਲਾਂ ਪਾਕਿਸਤਾਨ ਨੇ ਯੂਏਈ ਵਿਚ ਆਸਟ੍ਰੇਲੀਆ ਨਾਲ 5 ਮੈਚਾਂ ਦੀ ਇਕ ਰੋਜਾ ਸੀਰੀਜ਼ ਖੇਡੀ ਸੀ।
Pakistan vs Australia
ਇਸ ਮੈਚ ਵਿਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 5-0 ਨਾਲ ਹਰਾਇਆ ਸੀ। ਆਸਟ੍ਰੇਲੀਆ ਵਿਰੁੱਧ ਖੇਡੇ ਗਏ 14 ਮੁਕਾਬਲਿਆਂ ਵਿਚ ਪਾਕਿਸਤਾਨ ਦੀ ਟੀਮ ਸਿਰਫ਼ ਇਕ ਵਿਚ ਹੀ ਜਿੱਤ ਦਰਜ ਕਰ ਸਕੀ। ਸ਼ੁਰੂਆਤੀ ਮੈਚਾਂ ਵਿਚ ਆਸਟ੍ਰੇਲੀਆ ਦੀ ਟੀਮ ਨੇ ਆਫ਼ਗਾਨਿਸਤਾਨ ਅਤੇ ਵੈਸਟ ਇੰਡੀਜ਼ ਦੀ ਟੀਮ ਨੂੰ ਹਰਾਇਆ ਸੀ। ਇਸ ਤੋਂ ਬਾਅਦ ਇਸ ਟੀਮ ਨੂੰ ਭਾਰਤ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।