
ਦੀਪਾ ਕਰਮਕਾਰ ਨੇ 2 ਸਾਲ ਬਾਅਦ ਵਾਪਸੀ ਕਰ ਕੇ ਵਰਲਡ ਚੈਲੰਜ ਕੱਪ ਵਿਚ ਗੋਲਡ ਮੈਡਲ ਜਿੱਤਿਆ ਤੇ ਇਤਿਹਾਸ ਰਚ ਦਿਤਾ। ਤੁਰਕੀ ਵਿਚ ਹੋਏ ਟੂਰਨਾਮੈਂਟ ਵਿਚ...
ਨਵੀਂ ਦਿੱਲੀ, ਦੀਪਾ ਕਰਮਕਾਰ ਨੇ 2 ਸਾਲ ਬਾਅਦ ਵਾਪਸੀ ਕਰ ਕੇ ਵਰਲਡ ਚੈਲੰਜ ਕੱਪ ਵਿਚ ਗੋਲਡ ਮੈਡਲ ਜਿੱਤਿਆ ਤੇ ਇਤਿਹਾਸ ਰਚ ਦਿਤਾ। ਤੁਰਕੀ ਵਿਚ ਹੋਏ ਟੂਰਨਾਮੈਂਟ ਵਿਚ ਗੋਲਡਨ ਵਾਪਸੀ ਤੋਂ ਬਾਅਦ ਦੀਪਾ ਬੀਤੇ ਦਿਨੀਂ ਭਾਰਤ ਪਰਤੀ ਤੇ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਗੋਡੇ 'ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਲੱਗਣ ਲਗਾ ਸੀ ਕਿ ਉਹ ਕਦੇ ਵੀ ਦੁਬਾਰਾ ਨਹੀਂ ਖੇਡ ਸਕੇਗੀ। ਸੱਭ ਕਹਿਣ ਲੱਗੇ ਸਨ ਕਿ ਦੀਪਾ ਹੁਣ ਖ਼ਤਮ ਹੋ ਗਈ। ਇਹੀ ਸੋਚ ਕਰ ਉਹ ਬਹੁਤ ਰੋਇਆ ਵੀ ਕਰਦੀ ਸੀ ਪਰ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦਾ ਸਾਥ ਦਿਤਾ, ਜਿਸ ਤੋਂ ਬਾਅਦ ਉਹ ਦੁਬਾਰਾ ਵਾਪਸੀ ਕਰਨ ਵਿਚ ਕਾਮਯਾਬ ਹੋਈ।
ਤੁਰਕੀ ਦੇ ਮਰਸਿਨ ਸ਼ਹਿਰ ਵਿਚ ਹੋਇਆ ਵਰਲਡ ਚੈਲੰਜ ਕੱਪ ਦੀਪਾ ਦਾ ਵਾਪਸੀ ਟੂਰਨਾਮੈਂਟ ਸੀ। ਉੱਥੇ ਦੀਪਾ ਨੇ ਸਾਰਿਆਂ ਨੂੰ ਹਰਾ ਕੇ ਸੋਨ ਤਮਗ਼ਾ ਹਾਸਲ ਕੀਤਾ। ਇਹ ਕਾਰਨਾਮਾ ਕਰਨ ਵਾਲੀ ਦੀਪਾ ਦੇਸ਼ ਦੀ ਪਹਿਲੀ ਜਿਮਨਾਸਟ ਬਣੀ ਗਈ ਹੈ ਪਰ ਜਿਸ ਖਤਰਨਾਕ ਪ੍ਰੋਦੁਨੋਵਾ ਜੰਪ ਲਈ ਦੀਪਾ ਨੂੰ ਦੁਨੀਆ ਜਾਣਦੀ ਹੈ। ਦੀਪਾ ਨੇ ਉਹ ਜੰਪ ਉੱਥੇ ਨਹੀਂ ਲਗਾਇਆ, ਜਿਸ ਨਾਲ ਇਹ ਵੀ ਸਵਾਲ ਉਠਣ ਲੱਗੇ ਸਨ ਕਿ ਦੀਪਾ ਹੁਣ ਦੁਬਾਰਾ ਪ੍ਰੋਦੁਨੋਵਾ ਕਰੇਗੀ ਕਿ ਨਹੀਂ।
Dipa Karmakar
ਇਸ ਉੱਤੇ ਦੀਪਾ ਦਾ ਕਹਿਣਾ ਹੈ ਕਿ ਉਹ ਜ਼ਰੂਰ ਦੁਬਾਰਾ ਪ੍ਰੋਦੁਨੋਵਾ ਕਰੇਗੀ ਪਰ ਉਸ ਵਿਚ ਸਮਾਂ ਲੱਗੇਗਾ।ਜ਼ਿਕਰਯੋਗ ਹੈ ਕਿ ਦੀਪਾ ਰੀਓ ਉਲੰਪਿਕ ਤੋਂ ਬਾਅਦ ਐਂਟੀਰੀਅਰ ਰੁਸਿਏਟ ਲਿਗਾਮੈਂਟ (ਏ.ਸੀ.ਐਲ) ਸੱਟ ਨਾਲ ਜੂਝ ਰਹੀ ਸੀ ਤੇ ਉਸ ਨੇ ਇਸ ਲਈ ਸਰਜਰੀ ਕਰਵਾਈ ਸੀ। (ਏਜੰਸੀ)