ਵਿਰਾਟ ਕੋਹਲੀ ਦੀ ਨਵੀਂ ਐਡ 'ਤੇ ਸਰਕਾਰ ਨੇ ਲਗਾਈ ਰੋਕ
Published : Nov 12, 2018, 6:54 pm IST
Updated : Nov 12, 2018, 6:54 pm IST
SHARE ARTICLE
Government stops Virat Kohli's new advertisement
Government stops Virat Kohli's new advertisement

ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਨ ਵਾਲੇ ਫੈਨਸ ਨੂੰ ਭਾਰਤ ਛੱਡਣ ਦੀ ਸਲਾਹ ਦੇਣ ਤੋਂ ਬਾਅਦ ਵਿਰਾਟ ਕੋਹਲੀ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ।...

ਹੈਦਰਾਬਾਦ : (ਪੀਟੀਆਈ) ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਨ ਵਾਲੇ ਫੈਨਸ ਨੂੰ ਭਾਰਤ ਛੱਡਣ ਦੀ ਸਲਾਹ ਦੇਣ ਤੋਂ ਬਾਅਦ ਵਿਰਾਟ ਕੋਹਲੀ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ। ਇਸ ਵਾਰ ਕੋਹਲੀ ਅਪਣੇ ਖੇਡ ਨਹੀਂ ਸਗੋਂ ਅਪਣੀ ਐਡ ਨੂੰ ਲੈ ਕੇ ਮੁਸ਼ਕਲਾਂ ਵਿਚ ਫਸ ਗਏ ਹਨ। ਹੀਰੋ ਮੋਟੋ ਕਾਰਪ ਨੂੰ ਅਪਣੀ ਬਾਈਕ Xtreme 200 R ਦਾ ਉਹ ਇਸ਼ਤਿਹਾਰ ਵਾਪਸ ਲੈਣਾ ਪਿਆ ਹੈ ਜਿਸ ਵਿਚ ਖਿਡਾਰੀ ਵਿਰਾਟ ਕੋਹਲੀ ਖਤਰਨਾਕ ਤਰੀਕੇ ਨਾਲ ਬਾਈਕ ਚਲਾਉਂਦੇ ਨਜ਼ਰ ਆ ਰਹੇ ਸਨ। ਇਸ ਇਸ਼ਤਿਹਾਰ ਨੂੰ ਲੈ ਕੇ ਟ੍ਰਾਂਸਪੋਰਟ ਮੰਤਰਾਲਾ ਨੇ ਐਡਵਰਟਾਈਜ਼ਿੰਗ ਸਟੈਂਡਰਡ ਕਾਉਂਸਿਲ ਆਫ ਇੰਡੀਆ ਨੂੰ ਇਸ ਉਤੇ ਰੋਕ ਲਗਾਉਣ ਨੂੰ ਕਿਹਾ ਸੀ।

Virat Kohli's new advertisement stuntVirat Kohli's new advertisement stunt

ਖਬਰਾਂ ਮੁਤਾਬਕ ਹੀਰੋ ਮੋਟੋਕਾਰਪ ਨੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਅਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਸੀ। ਕੰਪਨੀ ਨੇ ਵਿਰਾਟ ਦਾ ਨਾਮ ਹੀਰੋ ਦੇ ਐਡ ਕੈਂਪੇਨ ਵਿਚ ਉਨ੍ਹਾਂ ਨੂੰ ਬਾਈਕ Xtreme 200R ਲਈ ਜੋੜਿਆ। ਇਹ ਬਾਈਕ ਸਤੰਬਰ ਮਹੀਨੇ ਵਿਚ ਲਾਂਚ ਹੋਈ ਸੀ। ਵਿਰਾਟ ਕੋਹਲੀ ਬਰਾਂਡ ਸਮਰਥਨ ਦੇ ਜ਼ਰੀਏ 175 ਕਰੋਡ਼ ਰੁਪਏ ਕਮਾਉਂਦੇ ਹਨ। ਈਐਸਪੀ ਪ੍ਰਾਪਰਟੀਜ਼ ਅਤੇ ਸਪੋਰਟਸ ਪਾਵਰ ਦੀ ਰਿਪੋਰਟ ਦੇ ਮੁਤਾਬਕ ਵਿਰਾਟ ਕੋਹਲੀ 19 ਬਰਾਂਡ ਦੀ ਐਡ ਕਰਦੇ ਹਨ। ਕ੍ਰਿਕੇਟ ਦੇ ਸਮਰਥਨ ਵਿਚ 15.77 ਫ਼ੀ ਸਦੀ ਦਾ ਵਾਧਾ ਹੋਇਆ ਹੈ।

Virat Kohli's new advertisement stuntVirat Kohli's new advertisement stunt

2016 ਵਿਚ ਵਿਰਾਟ ਕੋਹਲੀ 20 ਬ੍ਰਾਂਡ ਦੀ ਐਡ ਕਰਦੇ ਸਨ। ਇਸ ਨਾਲ ਉਨ੍ਹਾਂ ਨੇ 120 ਕਰੋਡ਼ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ, 2017 ਵਿਚ ਉਨ੍ਹਾਂ ਨੇ 19 ਬ੍ਰਾਂਡ ਦੀ ਐਡ ਕੀਤੀ। ਉਨ੍ਹਾਂ ਦੀ ਕਮਾਈ ਵਧ ਕੇ 150 ਕਰੋਡ਼ ਰੁਪਏ ਹੋ ਗਈ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਦੁਨੀਆਂ ਦੇ ਸੱਭ ਤੋਂ ਵਿਅਸਤ ਖਿਡਾਰੀ ਹਸਤੀਆਂ ਵਿਚੋਂ ਇਕ ਹਨ।  

Virat Kohli's new advertisement stuntVirat Kohli's new advertisement stunt

ਇਕ ਪਾਸੇ ਤਾਂ ਉਹ ਲਗਾਤਾਰ ਕ੍ਰਿਕੇਟ ਖੇਡ ਰਹੇ ਹਨ ਤਾਂ ਦੂਜੇ ਪਾਸੇ ਐਡ ਦੀ ਦੁਨੀਆਂ ਵਿਚ ਵੀ ਉਨ੍ਹਾਂ ਦੀ ਹਾਜ਼ਰੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਵਿਚ ਵਿਰਾਟ ਕੋਹਲੀ ਨੇ ਉਨ੍ਹਾਂ ਵਿਚਾਰਾਂ ਨੂੰ ਖਾਰਿਜ ਕੀਤਾ ਕਿ ਇਸ਼ਤਿਹਾਰਾਂ ਉਤੇ ਜ਼ਿਆਦਾ ਸਮਾਂ ਗੁਜ਼ਾਰਨਾ ਇਕ ਖਿਡਾਰੀ ਲਈ ਧਿਆਨ ਭੰਗ ਕਰਨ ਵਾਲਾ ਹੋ ਸਕਦਾ ਹੈ। ਕੋਹਲੀ ਕਈ ਬ੍ਰਾਂਡ ਦੇ ਐਡ ਕਰਦੇ ਹਨ ਅਤੇ ਕੁੱਝ ਤਾਂ ਉਨ੍ਹਾਂ ਦੇ ਖੁਦ ਦੇ ਇੰਟਰਪ੍ਰਾਈਸ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement