13 ਸਾਲ ਪਹਿਲਾਂ ਇਹ ਖਿਡਾਰੀ ਬਣਿਆ ਸੀ ਧੋਨੀ ਦੀ ਸਟੰਪਿੰਗ ਦਾ ਸ਼ਿਕਾਰ, ਅੱਜ ਤਕ ਹੈ ਹੈਰਾਨ
Published : Sep 6, 2017, 11:00 pm IST
Updated : Sep 6, 2017, 5:30 pm IST
SHARE ARTICLE



ਨਵੀਂ ਦਿੱਲੀ, 6 ਸਤੰਬਰ : ਸ੍ਰੀਲੰਕਾ ਵਿਰੁਧ ਪੰਜਵੇਂ ਅਤੇ ਆਖਰੀ ਵਨਡੇ ਵਿਚ ਅਕਿਲਾ ਧਨੰਜੈ ਨੂੰ ਸਟੰਪ ਆਊਟ ਕਰ ਕੇ ਮਹਿੰਦਰ ਸਿੰਘ ਧੋਨੀ ਨੇ ਇਤਿਹਾਸ ਰਚ ਦਿਤਾ ਹੈ। ਭਾਰਤੀ ਟੀਮ ਦੇ ਵਿਕਟਕੀਪਰ ਐਮ.ਐਸ. ਧੋਨੀ ਨੇ ਸ੍ਰੀਲੰਕਾ ਵਿਰੁਧ ਵਨਡੇ ਸੀਰੀਜ਼ ਵਿਚ ਸਟੰਪਿੰਗ ਦਾ ਸੈਂਕੜਾ ਪੂਰਾ ਕੀਤਾ ਹੈ। ਧੋਨੀ ਨੇ ਯੁਜਵੇਂਦਰ ਚਹਿਲ ਦੀ ਗੇਂਦ ਉਤੇ ਅਕਿਲਾ ਧਨੰਜੈ ਨੂੰ ਸਟੰਪ ਆਊਟ ਕਰ ਕੇ ਇਤਿਹਾਸਕ ਕਾਰਨਾਮਾ ਕੀਤਾ ਹੈ। ਧੋਨੀ ਨੇ ਅਪਣੇ ਕਰੀਅਰ ਦੇ 301ਵੇਂ ਵਨਡੇ ਵਿਚ ਇਸ ਜਾਦੁਈ ਅੰਕੜੇ ਨੂੰ ਛੂਹਿਆ। ਕੁੱਝ ਖਿਡਾਰੀ ਅਜਿਹੇ ਹਨ ਜੋ ਧੋਨੀ ਦੀ ਸਟੰਪਿੰਗ ਦਾ ਸ਼ਿਕਾਰ ਹੋਣ ਦੇ ਬਾਅਦ ਅੱਜ ਤਕ ਹੈਰਾਨ ਹਨ।
ਧੋਨੀ ਦੁਨੀਆਂ ਦੇ ਇਕਲੌਤੇ ਵਿਕਟਕੀਪਰ ਹਨ ਜਿਨ੍ਹਾਂ ਦੇ ਨਾਮ ਵਨਡੇ ਵਿਚ 100 ਸਟੰਪਿੰਗਸ ਹਨ, ਪਰ ਧੋਨੀ ਦੇ ਪਹਿਲੇ ਸਟੰਪਿੰਗ ਸ਼ਿਕਾਰ ਬਣਿਆ ਖਿਡਾਰੀ ਅੱਜ ਵੀ ਹੈਰਾਨ ਹੈ। ਬੰਗਲਾਦੇਸ਼ ਦੇ ਮਿਡਿਲ ਆਰਡਰ ਬੱਲੇਬਾਜ਼ ਰਾਜਿਨ ਸਾਲੇਹ ਧੋਨੀ ਦੇ ਪਹਿਲੇ ਸਟੰਪਿੰਗ ਸ਼ਿਕਾਰ ਸਨ, ਜਿਨ੍ਹਾਂ ਨੂੰ 2004 ਵਿਚ ਸਚਿਨ ਤੇਂਦੁਲਕਰ ਦੀ ਗੇਂਦ ਉੱਤੇ ਧੋਨੀ ਨੇ ਸਟੰਪ ਆਊਟ ਕੀਤਾ ਸੀ। ਇਸ ਗੱਲ ਨੂੰ 13 ਸਾਲ ਗੁਜ਼ਰ ਚੁੱਕੇ ਹਨ ਪਰ ਰਾਜਿਨ ਸਾਲੇਹ ਅੱਜ ਤੱਕ ਹੈਰਾਨ ਹਨ ਕਿ ਆਖ਼ਰ ਧੋਨੀ ਨੇ ਇੰਨੀ ਤੇਜ਼ੀ ਨਾਲ ਸਟੰਪ ਆਊਟ ਕਿਵੇਂ ਕੀਤਾ?
ਦਰਅਸਲ, ਸਾਲੇਹ ਨੇ ਨਫ਼ੀਸ ਇਕਬਾਲ ਨਾਲ ਬੰਗਲਾਦੇਸ਼ੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 82 ਦੌੜਾਂ ਬਣਾ ਚੁੱਕੇ ਸਨ। ਇਸ ਦੌਰਾਨ ਸਚਿਨ ਤੇਂਦੁਲਕਰ ਦੀ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ਵਿਚ ਉਹ ਕਰੀਜ਼ ਤੋਂ ਬਾਹਰ ਨਿਕਲੇ ਅਤੇ ਵਿਕਟ ਦੇ ਪਿੱਛੇ ਧੋਨੀ ਨੇ ਬਿਜਲੀ ਦੀ ਰਫਤਾਰ ਨਾਲ ਉਨ੍ਹਾਂ ਦੀਆਂ ਗਿੱਲੀਆਂ ਉੱਡਾ ਦਿੱਤੀਆਂ। ਤਸਵੀਰਾਂ ਵੇਖ ਕੇ ਸਾਰਿਆਂ ਨੂੰ ਇਹ ਲਗਾ ਕਿ ਸਾਲੇਹ ਬੋਲਡ ਹੋਏ ਹਨ। ਟੀ.ਵੀ. ਕੁਮੈਂਟੇਟਰਸ ਨੂੰ ਵੀ ਇਹੀ ਲਗਾ ਪਰ ਇਹ ਬੋਲਡ ਨਹੀਂ ਸਗੋਂ ਸਟੰਪ ਆਊਟ ਸੀ।
ਧੋਨੀ ਦੀ ਇਸ ਜ਼ਬਰਦਸਤ ਵਿਕਟਕੀਪਿੰਗ ਉੱਤੇ ਸਾਲੇਹ ਨੇ ਬਿਆਨ ਦਿਤਾ, ''ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਕਿਸ ਤੇਜੀ ਨਾਲ ਧੋਨੀ ਨੇ ਮੈਨੂੰ ਸਟੰਪ ਕੀਤਾ ਸੀ। ਉਸ ਸਮੇਂ ਧੋਨੀ ਅਪਣੇ ਕਰੀਅਰ ਦੀ ਸ਼ੁਰੂਆਤ ਵਿਚ ਹੀ ਸਨ, ਇਸ ਲਈ ਮੈਂ ਉਨ੍ਹਾਂ ਨੂੰ ਇੱਕ ਆਮ ਵਿਕਟਕੀਪਰ ਸਮਝਣ ਦੀ ਗਲਤੀ ਕਰ ਬੈਠਾ ਸੀ। ਹੁਣ ਮੈਨੂੰ ਇਸ ਗੱਲ ਉਤੇ ਮਾਣ ਹੈ ਕਿ ਮੈਂ ਵਨਡੇ ਵਿਚ ਸਟੰਪਿੰਗ ਦੇ ਰੂਪ ਵਿਚ ਉਨ੍ਹਾਂ ਦਾ ਪਹਿਲਾ ਸ਼ਿਕਾਰ ਸੀ। ਉਂਝ ਉਸ ਸੈਂਕੜੇ ਨੂੰ ਪੂਰਾ ਨਾ ਕਰਨ ਦਾ ਦਰਦ ਹੁਣ ਵੀ ਘੱਟ ਨਹੀਂ ਹੋਇਆ ਹੈ। ਉਸ ਸਮੇਂ ਭਾਰਤੀ ਟੀਮ ਵਿਚ ਮੇਰੇ ਹੀਰੋ ਤੇਂਦੁਲਕਰ, ਗਾਂਗੁਲੀ ਖੇਡ ਰਹੇ ਸਨ ਅਤੇ ਮੈਂ ਮਜ਼ਬੂਤ ਭਾਰਤੀ ਟੀਮ ਵਿਰੁਧ ਵਧੀਆ ਬੱਲੇਬਾਜੀ ਕਰ ਰਿਹਾ ਸੀ, ਇਸ ਲਈ ਉਹ ਸੈਂਕੜਾ ਪੂਰੀ ਨਾ ਕਰਨ ਦਾ ਮੈਨੂੰ ਅੱਜ ਵੀ ਅਫ਼ਸੋਸ ਹੈ।''    (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement