
'ਜੇਕਰ ਮੈਨੂੰ ਪੁੱਛਿਆ ਹੁੰਦਾ ਤਾਂ ਮੈਂ PM ਦੇ ਕਾਫ਼ਲੇ ਨੂੰ ਕਦੇ ਵੀ ਸੜਕੀ ਮਾਰਗ ਰਾਹੀਂ ਆਉਣ ਦੀ ਇਜਾਜ਼ਤ ਨਹੀਂ ਦੇਣੀ ਸੀ'
ਚੰਡੀਗੜ੍ਹ : ਬੀਤੇ ਦਿਨੀ ਪੰਜਾਬ ਫੇਰੀ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਾਲੀ ਹੀ ਵਾਪਸ ਦਿੱਲੀ ਮੁੜਨਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਠਿੰਡਾ ਤੋਂ ਫਿਰੋਜ਼ਪੁਰ ਆਉਂਦੇ ਸਮੇਂ ਰਸਤੇ ਵਿਚ ਪਿਆਰੇਆਣਾ ਫਲਾਈਓਵਰ 'ਤੇ ਕਰੀਬ 20 ਮਿੰਟ ਲਈ ਰੁਕਣਾ ਵੀ ਪਿਆ ਸੀ।
pm modi
ਇਸ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ ਅਤੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਲੋਂ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਹੁਣ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ।
Sukhjinder Singh Randhawa
ਰੰਧਾਵਾ ਨੇ ਕਿਹਾ, ''ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਮੈਨੂੰ ਤੇ ਮੁੱਖ ਮੰਤਰੀ ਨੂੰ ਜਾਣਕਾਰੀ ਨਹੀਂ ਸੀ। ਸਮੀਖਿਆ ਮੀਟਿੰਗ 'ਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨਹੀਂ ਬੈਠਦੇ। ਮੀਟਿੰਗ 'ਚ SPG, ਪੰਜਾਬ ਪੁਲਿਸ ਅਤੇ IB ਦੇ ਅਧਿਕਾਰੀ ਬੈਠਦੇ ਹਨ। ਜੇਕਰ ਮੈਨੂੰ ਪੁੱਛਿਆ ਹੁੰਦਾ ਤਾਂ ਮੈਂ PM ਦੇ ਕਾਫ਼ਲੇ ਨੂੰ ਕਦੇ ਵੀ ਸੜਕੀ ਮਾਰਗ ਰਾਹੀਂ ਆਉਣ ਦੀ ਇਜਾਜ਼ਤ ਨਹੀਂ ਦੇਣੀ ਸੀ।''
Sukhjinder Singh Randhawa
ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਸੂਬਾ ਸਰਕਾਰ ਵਲੋਂ ਦੋ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਅਤੇ ਕੇਂਦਰ ਵਲੋਂ ਵੀ ਜਾਂਚ ਟੀਮਾਂ ਪੰਜਾਬ ਆਈਆਂ ਸਨ ਪਰ ਹੁਣ ਮਾਮਲਾ ਸੁਪ੍ਰੀਮ ਕੋਰਟ ਵਿਚ ਪਹੁੰਚਣ ਤੋਂ ਬਾਅਦ ਇੱਕ ਵੱਖਰੀ ਕਮੇਟੀ ਬਣਾਈ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।