ਹਾਕੀ : ਆਸਟਰੇਲੀਆ ਤੋਂ ਪੰਜਵਾਂ ਟੈਸਟ ਮੈਚ ਵੀ ਹਾਰਿਆ ਭਾਰਤ
Published : Apr 13, 2024, 5:14 pm IST
Updated : Apr 13, 2024, 5:14 pm IST
SHARE ARTICLE
Jugraj Singh.
Jugraj Singh.

ਮੇਜ਼ਬਾਨ ਟੀਮ ਨੇ ਹਾਸਲ ਕੀਤੀ ਹੂੰਝਾ ਫੇਰੂ ਜਿੱਤ

ਪਰਥ: ਭਾਰਤੀ ਹਾਕੀ ਟੀਮ ਨੂੰ ਆਸਟਰੇਲੀਆ ਹੱਥੋਂ ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ’ਚ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਆਸਟਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ’ਚ 5-0 ਨਾਲ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਪਿਛਲੇ ਚਾਰ ਮੈਚਾਂ ’ਚ ਭਾਰਤ ਨੂੰ 1-5, 2-4, 1-2, 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੈਰਿਸ ਓਲੰਪਿਕ ਦੀ ਤਿਆਰੀ ਲਈ ਇਹ ਦੌਰਾ ਬਹੁਤ ਮਹੱਤਵਪੂਰਨ ਸੀ।  

ਭਾਰਤ ਲਈ ਅੱਜ ਕਪਤਾਨ ਹਰਮਨਪ੍ਰੀਤ ਸਿੰਘ (ਚੌਥੇ ਮਿੰਟ) ਅਤੇ ਬੌਬੀ ਸਿੰਘ ਧਾਮੀ (53ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ਲਈ ਜੇਰੇਮੀ ਹੈਵਰਡ (20ਵੇਂ ਮਿੰਟ), ਕੇ ਵਿਲੋਟ (38ਵੇਂ ਮਿੰਟ) ਅਤੇ ਟਿਮ ਬ੍ਰਾਂਡ (39ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ’ਚ ਹਮਲਾਵਰ ਸ਼ੁਰੂਆਤ ਕੀਤੀ। ਜੁਗਰਾਜ ਸਿੰਘ ਨੇ ਆਸਟਰੇਲੀਆਈ ਹਾਫ ’ਚ ਜਰਮਨਪ੍ਰੀਤ ਸਿੰਘ ਨੂੰ ਗੇਂਦ ਸੌਂਪੀ ਪਰ ਉਹ ਇਸ ਨੂੰ ਫੜ ਨਹੀਂ ਸਕੇ।  ਹਰਮਨਪ੍ਰੀਤ ਸਿੰਘ ਨੇ ਚੌਥੇ ਮਿੰਟ ’ਚ ਪੈਨਲਟੀ ਕਾਰਨਰ ’ਤੇ  ਗੋਲ ਕਰ ਕੇ  ਭਾਰਤ ਨੂੰ ਮੈਚ ’ਚ ਅੱਗੇ ਕੀਤਾ। ਹਰਮਨਪ੍ਰੀਤ ਦਾ ਸੀਰੀਜ਼ ’ਚ ਇਹ ਤੀਜਾ ਗੋਲ ਸੀ।  

ਆਸਟਰੇਲੀਆ ਨੇ 20ਵੇਂ ਮਿੰਟ ’ਚ ਹੈਵਰਡ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਭਾਰਤ ਦੇ ਰਿਜ਼ਰਵ ਗੋਲਕੀਪਰ ਸੂਰਜ ਕਰਕੇਰਾ ਨੇ ਨਾਥਨ ਈ ਦੇ ਸ਼ਾਟ ’ਤੇ  ਮੁਸਤੈਦੀ ਨਾਲ ਗੋਲ ਬਚਾ ਲਿਆ। ਆਸਟਰੇਲੀਆ ਨੂੰ ਅੱਧੇ ਸਮੇਂ ਤੋਂ ਬਾਅਦ ਪੈਨਲਟੀ ਕਾਰਨਰ ਮਿਲਿਆ ਪਰ ਸੂਰਜ ਕਰਕੇਰਾ ਨੇ ਗੋਲ ਬਚਾ ਲਿਆ। ਭਾਰਤ 37ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ  ਗੋਲ ਕਰਨ ਤੋਂ ਖੁੰਝ ਗਿਆ।  

ਆਸਟਰੇਲੀਆ ਨੇ ਇਕ ਮਿੰਟ ਬਾਅਦ ਵਿਲੋਟ ਦੇ ਗੋਲ ਨਾਲ ਲੀਡ ਬਣਾ ਲਈ। ਇਕ ਮਿੰਟ ਬਾਅਦ ਬ੍ਰਾਂਡ ਨੇ ਐਡੀ ਓਕੇਂਡੇਨ ਦੇ ਪਾਸ ’ਤੇ  ਤੀਜਾ ਗੋਲ ਕੀਤਾ। ਭਾਰਤ ਨੂੰ 42ਵੇਂ ਮਿੰਟ ’ਚ ਪੈਨਲਟੀ ਕਾਰਨਰ ਮਿਲਿਆ ਪਰ ਅਮਿਤ ਰੋਹਿਦਾਸ ਗੋਲ ਨਹੀਂ ਕਰ ਸਕੇ। ਮੇਜ਼ਬਾਨ ਟੀਮ ਨੂੰ ਦਿਤੇ ਗਏ ਦੋ ਪੈਨਲਟੀ ਕਾਰਨਰ ਭਾਰਤੀ ਡਿਫੈਂਸ ਨੇ ਬਚਾਏ।  

ਭਾਰਤ ਲਈ ਦੂਜਾ ਗੋਲ ਧਾਮੀ ਨੇ ਆਖਰੀ ਸੀਟੀ ਤੋਂ ਸੱਤ ਮਿੰਟ ਪਹਿਲਾਂ ਰਿਵਰਸ ਹਿੱਟ ’ਤੇ  ਕੀਤਾ। ਇਹ ਉਸ ਦਾ ਪਹਿਲਾ ਕੌਮਾਂਤਰੀ  ਗੋਲ ਸੀ। ਇਸ ਤੋਂ ਬਾਅਦ ਹਾਲਾਂਕਿ ਆਸਟਰੇਲੀਆ ਦੇ ਡਿਫੈਂਡਰਾਂ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਭਾਰਤ ਬਰਾਬਰ ਦਾ ਗੋਲ ਨਹੀਂ ਕਰ ਸਕਿਆ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement