ਵਿਰਾਟ ਨੂੰ ਇਕ ਵੀ ਸੈਂਕੜਾ ਨਹੀਂ ਲਗਾਉਣ ਦੇਵਾਂਗੇ: ਪੈਟ ਕੁਮਿੰਸ
Published : Jul 13, 2018, 3:56 am IST
Updated : Jul 13, 2018, 3:56 am IST
SHARE ARTICLE
Pat Cummins Australian cricketer
Pat Cummins Australian cricketer

ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰੇ 'ਤੇ ਹੈ। ਇਸ ਸਾਲ ਦਸੰਬਰ ਮਹੀਨੇ ਵਿਚ ਭਾਰਤੀ ਟੀਮ ਆਸਟ੍ਰੇਲੀਆ ਵਿਰੁਧ ਵੀ ਲੜੀ ਖੇਡੇਗੀ..........

ਨਵੀਂ ਦਿੱਲੀ : ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰੇ 'ਤੇ ਹੈ। ਇਸ ਸਾਲ ਦਸੰਬਰ ਮਹੀਨੇ ਵਿਚ ਭਾਰਤੀ ਟੀਮ ਆਸਟ੍ਰੇਲੀਆ ਵਿਰੁਧ ਵੀ ਲੜੀ ਖੇਡੇਗੀ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਨੇ ਹੁਣੇ ਤੋਂ ਹੀ ਮਾਇੰਡ ਗੇਮ ਸ਼ੁਰੂ ਕਰ ਦਿਤਾ ਹੈ।  ਆਸਟ੍ਰੇਲੀਆਈ ਗੇਂਦਬਾਜ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਖੁਲ੍ਹੇਆਮ ਚੁਣੌਤੀ ਦੇ ਦਿਤੀ ਹੈ। ਆਸਟ੍ਰੇਲੀਆ ਦੇ ਮੌਜੂਦਾ ਤੇਜ ਗੇਂਦਬਾਜ ਪੈਟ ਕੁਮਿੰਸ ਨੇ ਕਿਹਾ ਹੈ ਕਿ ਮੇਰੀ ਸਮਝ ਵਿਚ ਵਿਰਾਟ ਕੋਹਲੀ ਇਸ ਲੜੀ ਵਿਚ ਇਕ ਵੀ ਸੈਂਕੜਾ ਨਹੀਂ ਲਗਾ ਸਕੇਗਾ। ਇੰਨਾ ਹੀ ਨਹੀਂ ਕੁਮਿੰਸ ਨੇ ਭਵਿੱਖਵਾਣੀ ਕੀਤੀ ਕਿ ਇਸ ਲੜੀ ਵਿਚ ਆਸਟ੍ਰੇਲੀਆਈ ਟੀਮ ਭਾਰਤੀ ਟੀਮ ਨੂੰ ਜ਼ਰੂਰ ਹਰਾਏਗੀ।

ਉਥੇ ਹੀ ਆਸਟ੍ਰੇਲੀਆ ਦੇ ਮਹਾਨ ਗੇਂਦਬਾਜ ਗਲੇਨ ਮੈਗਰਾਥ ਨੇ ਵੀ ਵਿਰਾਟ ਕੋਹਲੀ ਸਬੰਧੀ ਟਿੱਪਣੀ ਕੀਤੀ ਹੈ। ਮੈਗਰਾਥ ਨੇ ਕਿਹਾ ਹੈ ਕਿ ਇਸ ਲੜੀ ਨੂੰ ਬਚਾ ਸਕਣਾ ਵਿਰਾਟ ਕੋਹਲੀ ਲਈ ਇੰਨਾ ਆਸਾਨ ਨਹੀਂ ਹੈ। ਗਲੈਨ ਮੈਗਰਾਥ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੁਕਾਬਲੇ ਦੌਰਾਨ ਆਸਟ੍ਰੇਲੀਆਈ ਖਿਡਾਰੀ ਵਿਰਾਟ ਕੋਹਲੀ 'ਤੇ ਦਬਾਅ ਬਣਾ ਕਰ ਰੱਖਣ।  (ਏਜੰਸੀ) ਤੇ ਫਿਰ ਵੇਖਦੇ ਹਨ ਕਿ ਕਿਵੇਂ ਉਹ ਇਸ ਦਵਾਬ ਨੂੰ ਸਹਿੰਦਾ ਹੈ।

ਮੈਗਰਾਥ ਨੇ ਕਿਹਾ ਕਿ ਇਸ ਵਾਰ ਇਹ ਲੜੀ ਕਾਫ਼ੀ ਚੰਗੀ, ਰੋਮਾਂਚਕ ਤੇ ਔਖੀ ਹੋਣ ਜਾ ਰਹੀ ਹੈ। 6 ਦਸੰਬਰ ਨੂੰ ਆਸਟ੍ਰੇਲੀਆ ਵਿਰੁਧ ਭਾਰਤੀ ਟੀਮ ਪਹਿਲਾ ਟੈਸਟ ਮੈਚ ਖੇਡੇਗੀ। ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਵੀ ਕੰਗਾਰੂਆਂ ਨੂੰ ਉਨ੍ਹਾਂ ਦੀ ਜ਼ਮੀਨ 'ਤੇ ਚਿੱਤ ਕਰਨ ਲਈ ਜੀਅ-ਤੋੜ ਮਿਹਨਤ ਕਰ ਰਹੀ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement