
ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਦਾਖ਼ਲ ਹੋਣ ਵਾਲੀ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ
ਲਿਵਰਪੂਲ : ਮੀਨਾਕਸ਼ੀ ਹੁੱਡਾ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਦਾਖ਼ਲ ਹੋਣ ਵਾਲੀ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਉਸ ਨੇ ਮੰਗੋਲੀਆ ਦੀ ਲੁਤਸਾਏਖ਼ਾਨੇ ਅਲਤਾਂਤਸੇਸਿਗ ਨੂੰ ਸਖ਼ਤ ਮੁਕਾਬਲੇ ਮਗਰੋਂ ਹਰਾਇਆ। ਸਾਬਕਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਸਿਲਵਰ ਮੈਡਲ ਜੇਤੂ ਨੇ ਐੱਮ.ਐਂਡ.ਐੱਸ. ਬੈਂਕ ਐਰਿਨਾ ਵਿਚ 48 ਕਿਲੋਗ੍ਰਾਮ ਸੈਮੀਫਾਈਨਲ ਵਿਚ 2023 ਵਿਸ਼ਵ ਚੈਂਪੀਅਨਸ਼ਿਪ ਦੀ ਉਪ ਜੇਤੂ ਨੂੰ 5-0 ਨਾਲ ਹਰਾਇਆ।
ਅਪਣੀ ਜਿੱਤ ਦੇ ਨਾਲ 24 ਸਾਲ ਦੀ ਮੁੱਕੇਬਾਜ਼ ਫਾਈਨਲ ਵਿਚ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ) ਅਤੇ ਹੈਵੀਵੇਟ ਨੂਪੁਰ ਸ਼ਿਓਰਨ (+80 ਕਿਲੋਗ੍ਰਾਮ) ਦੀ ਸੂਚੀ ਵਿਚ ਸ਼ਾਮਲ ਹੋ ਗਈ। ਜੈਸਮੀਨ ਅਤੇ ਨੂਪੁਰ ਦੋਹਾਂ ਨੇ ਇਕ ਦਿਨ ਪਹਿਲਾਂ ਫਾਈਨਲ ਵਿਚ ਥਾਂ ਬਣਾਈ ਸੀ, ਜਿਸ ਨਾਲ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਦੀ ਮਜ਼ਬੂਤ ਮੌਜੂਦਗੀ ਯਕੀਨੀ ਹੋਈ ਹੈ।