
ਰੋਹਿਤ ਨੇ ਇਕ ਕੈਲੰਡਰ ਸਾਲ ’ਚ ਵਨਡੇ ’ਚ ਸਭ ਤੋਂ ਵੱਧ ਛੱਕੇ ਲਗਾਏ
Indian team records : ਭਾਰਤ ਨੇ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਆਖ਼ਰੀ ਲੀਗ ਮੈਚ ’ਚ ਨੀਦਰਲੈਂਡ ਵਿੁਧ ਚਾਰ ਵਿਕਟਾਂ ’ਤੇ 410 ਦੌੜਾਂ ਦੀ ਅਪਣੀ ਵਿਸ਼ਾਲ ਪਾਰੀ ਦੌਰਾਨ ਕਈ ਰੀਕਾਰਡ ਤੋੜ ਦਿਤੇ। ਕਪਤਾਨ ਰੋਹਿਤ ਸ਼ਰਮਾ (61 ਦੌੜਾਂ) ਨੇ ਜਿੱਥੇ ਇੱਕ ਵਾਰ ਫਿਰ ਕਈ ਰਿਕਾਰਡ ਬਣਾਏ, ਉੱਥੇ ਹੀ ਸ਼੍ਰੇਅਸ ਅਈਅਰ (ਅਜੇਤੂ 128 ਦੌੜਾਂ) ਅਤੇ ਕੇ.ਐਲ. ਰਾਹੁਲ (102 ਦੌੜਾਂ) ਨੇ ਵੀ ਕੁਝ ਯੋਗਦਾਨ ਪਾਇਆ।
ਭਾਰਤ ਦੀ ਪਾਰੀ ਦੌਰਾਨ ਬਣੇ ਰਿਕਾਰਡ:
- ਰੋਹਿਤ ਨੇ ਇਕ ਕੈਲੰਡਰ ਸਾਲ ’ਚ ਵਨਡੇ ’ਚ ਸਭ ਤੋਂ ਵੱਧ ਛੱਕੇ ਲਗਾਏ, ਜਿਸ ਨਾਲ 2023 ’ਚ ਉਨ੍ਹਾਂ ਦੇ ਛੱਕਿਆਂ ਦੀ ਗਿਣਤੀ 60 ਹੋ ਗਈ। ਇਸ ਦੇ ਨਾਲ ਉਨ੍ਹਾਂ ਨੇ 2015 ’ਚ ਬਣੇ ਏ.ਬੀ. ਡਿਵਿਲੀਅਰਜ਼ ਦੇ 58 ਛੱਕਿਆਂ ਦੇ ਰੀਕਾਰਡ ਨੂੰ ਤੋੜ ਦਿਤਾ।
- ਇਸ ਦੇ ਨਾਲ ਹੀ ਰੋਹਿਤ ਵਿਸ਼ਵ ਕੱਪ ਦੇ ਇਕ ਪੜਾਅ ’ਚ ਸਭ ਤੋਂ ਵੱਧ ਛੱਕੇ (24) ਲਗਾਉਣ ਵਾਲੇ ਕਪਤਾਨ ਵੀ ਬਣ ਗਏ। ਉਨ੍ਹਾਂ ਨੇ ਇੰਗਲੈਂਡ ਦੇ ਈਓਨ ਮੋਰਗਨ (22) ਨੂੰ ਪਿੱਛੇ ਛੱਡ ਦਿਤਾ।
- ਰੋਹਿਤ ਅਤੇ ਸ਼ੁਭਮਨ ਗਿੱਲ ਇਸ ਸਾਲ ਵਨਡੇ ’ਚ 100 ਤੋਂ ਜ਼ਿਆਦਾ ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਕਰਨ ’ਚ ਸਫਲ ਰਹੇ, ਉਨ੍ਹਾਂ ਨੇ ਅਜਿਹਾ ਪੰਜ ਵਾਰ ਕੀਤਾ।
- ਰੋਹਿਤ ਨੇ ਵਿਸ਼ਵ ਕੱਪ ਦੇ ਇਕ ਪੜਾਅ ’ਚ ਭਾਰਤੀ ਕਪਤਾਨਾਂ ’ਚ ਸਭ ਤੋਂ ਵੱਧ ਦੌੜਾਂ (503) ਬਣਾਈਆਂ। ਉਨ੍ਹਾਂ ਨੇ ਸੌਰਵ ਗਾਂਗੁਲੀ (2003 ਵਿੱਚ 465) ਨੂੰ ਪਿੱਛੇ ਛੱਡ ਦਿਤਾ।
- ਵਿਸ਼ਵ ਕੱਪ ਦੇ ਕਈ ਪੜਾਅ (ਦੋ) ’ਚ 500 ਤੋਂ ਵੱਧ ਦੌੜਾਂ ਬਣਾਉਣ ’ਚ ਰੋਹਿਤ ਤੇਂਦੁਲਕਰ ਨਾਲ ਸ਼ਾਮਲ ਹੋ ਗਏ। ਰੋਹਿਤ ਲਗਾਤਾਰ ਗੇੜਾਂ ’ਚ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਹਨ।
- ਵਿਰਾਟ ਕੋਹਲੀ (ਨੀਦਰਲੈਂਡ ਵਿਰੁਧ 51) ਨੇ ਵਿਸ਼ਵ ਕੱਪ ’ਚ ਹੁਣ ਤਕ 14 ਮੌਕਿਆਂ ’ਤੇ 50 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਨਾਲ ਉਹ ਸਚਿਨ ਤੇਂਦੁਲਕਰ (21) ਤੋਂ ਬਾਅਦ ਦੂਜੇ ਸਥਾਨ ’ਤੇ ਹਨ।
- ਕੋਹਲੀ ਇਕ ਵਿਸ਼ਵ ਕੱਪ ’ਚ ਸਭ ਤੋਂ ਵੱਧ 50 ਤੋਂ ਵੱਧ ਸਕੋਰ (ਸੱਤ) ਲਈ ਤੇਂਦੁਲਕਰ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨਾਲ ਸ਼ਾਮਲ ਹੋਏ।
- ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਨੇ ਇਕ ਵਨਡੇ ਪਾਰੀ ’ਚ 50 ਤੋਂ ਵੱਧ ਦੌੜਾਂ ਬਣਾਈਆਂ ਹਨ।
- ਕੇ.ਐਲ. ਰਾਹੁਲ ਵਿਸ਼ਵ ਕੱਪ ਮੈਚ ’ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਭਾਰਤੀ ਬਣੇ, ਉਨ੍ਹਾਂ ਨੇ 62 ਗੇਂਦਾਂ ਖੇਡ ਕੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਰੋਹਿਤ ਸ਼ਰਮਾ (63 ਗੇਂਦਾਂ) ਨੂੰ ਪਛਾੜ ਦਿਤਾ।
- ਇਸ ਵਿਸ਼ਵ ਕੱਪ ’ਚ ਹੁਣ ਤਕ ਭਾਰਤੀ ਬੱਲੇਬਾਜ਼ਾਂ ਨੇ 20 ਮੌਕਿਆਂ ’ਤੇ 50 ਤੋਂ ਵੱਧ ਦੌੜਾਂ ਬਣਾਈਆਂ ਹਨ, ਜੋ ਉਨ੍ਹਾਂ ਦਾ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤਰ੍ਹਾਂ ਉਨ੍ਹਾਂ ਨੇ ਅਪਣੇ 2019 ਦੇ ਰੀਕਾਰਡ (19) ਨੂੰ ਪਿੱਛੇ ਛੱਡ ਦਿਤਾ ਹੈ।
- ਸ਼੍ਰੇਅਸ ਅਈਅਰ ਅਤੇ ਕੇ.ਐੱਲ. ਰਾਹੁਲ ਵਿਚਾਲੇ 208 ਦੌੜਾਂ ਦੀ ਸਾਂਝੇਦਾਰੀ ਵੀ ਵਿਸ਼ਵ ਕੱਪ ’ਚ ਚੌਥੇ ਵਿਕਟ ਲਈ ਭਾਰਤ ਦੀ ਸਰਵੋਤਮ ਸਾਂਝੇਦਾਰੀ ਸੀ। ਇਸ ਤੋਂ ਪਹਿਲਾਂ ਸਭ ਤੋਂ ਵਧੀਆ ਸਾਂਝੇਦਾਰੀ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ (ਅਜੇਤੂ 196) ਵਿਚਾਲੇ 2015 ’ਚ ਜ਼ਿੰਬਾਬਵੇ ਵਿਰੁਧ ਸੀ।
(For more news apart from Indian team records, stay tuned to Rozana Spokesman)