ਅਸ਼ਵਿਨ ਦੇ ਦਬਾਅ ਹੇਠ ਆਈ ਇੰਗਲੈਂਡ ਦੀ ਪਾਰੀ, ਮੈਚ ‘ਚ ਭਾਰਤ ਦੀ ਮਜਬੂਤ ਸਥਿਤੀ
Published : Feb 14, 2021, 6:41 pm IST
Updated : Feb 15, 2021, 1:01 pm IST
SHARE ARTICLE
Ashwin
Ashwin

ਰਵਿ ਚੰਦਰਨ ਅਸ਼ਵਿਨ ਦੀਆਂ 5 ਵਿਕਟਾਂ ਦੀ ਬਦੌਲਤ ਭਾਰਤ ਨੇ ਚੇਪਕ ਦੇ ਮੈਦਾਨ...

ਚੇਨਈ: ਰਵਿ ਚੰਦਰਨ ਅਸ਼ਵਿਨ ਦੀਆਂ 5 ਵਿਕਟਾਂ ਦੀ ਬਦੌਲਤ ਭਾਰਤ ਨੇ ਚੇਪਕ ਦੇ ਮੈਦਾਨ ‘ਤੇ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ 134 ਦੌੜਾਂ ‘ਤੇ ਸਮੇਟ ਦਿੱਤੀ। ਪਟੇਲ ਅਤੇ ਇਸ਼ਾਂਤ ਸ਼ਰਮਾ ਨੇ ਵੀ 2-2 ਵਿਕਟਾਂ ਲੈ ਕੇ ਇੰਗਲੈਂਡ ਨੂੰ ਜ਼ੋਰਦਾਰ ਝਟਕਾ ਦਿੱਤਾ। ਚੇਪਕ ਵਿੱਚ ਭਾਰਤ ਇੰਗਲੈਂਡ ਟੈਸਟ ਮੈਚ ਦੇ ਦੂਜੇ ਦਿਨ ਦਾ ਮੈਚ ਖਤਮ ਹੋਣ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ ਸ਼ੁਭਮਾਨ ਗਿਲ ਦਾ ਵਿਕਟ ਗਵਾਉਣ ਤੋਂ ਬਾਅਦ 54 ਦੌੜਾਂ ਬਣਾ ਲਈਆਂ ਹਨ।

england vs Indiaengland vs India

ਇਸ ਨਾਲ ਭਾਰਤ ਦੀ ਲੀਡ 249 ਦੌੜਾਂ ਤੱਕ ਪਹੁੰਚ ਗਈ ਹੈ। ਸਟੰਪ ਹੋਣ ਸਮੇਂ ਰੋਹਿਤ ਸ਼ਰਮਾ 25 ਅਤੇ ਚੇਤੇਸ਼ਵਰ ਪੁਜਾਰਾ 7 ਦੌੜਾਂ ਉੱਤੇ ਖੇਡ ਰਹੇ ਸਨ। ਇੰਗਲੈਂਡ ਨੂੰ ਇੱਥੇ ਜੇਕਰ 400 ਦੌੜਾਂ ਦਾ ਵੀ ਟਾਰਗੇਟ ਮਿਲਦਾ ਹੈ ਤਾਂ ਚੌਥੀ ਪਾਰੀ ਵਿੱਚ ਇਸਨੂੰ ਹਾਸਲ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।

India vs EnglandIndia vs England

ਦੂਜੇ ਦਿਨ ਚੇਪਕ ਵਿੱਚ ਵਿਕਟਾਂ ਦਾ ਪਤਝੜ ਰਿਹਾ ਅਤੇ ਕੁਲ 15 ਵਿਕਟਾਂ ਡਿੱਗੀਆਂ ਹਾਲਾਂਕਿ ਇੰਗਲੈਂਡ ਫਾਲੋਆਨ ਬਚਾਉਣ ਵਿੱਚ ਸਫਲ ਰਿਹਾ ਹਾਲਾਂਕਿ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ਉੱਤੇ 195 ਦੌੜਾਂ ਦਾ ਵਾਧਾ ਮਿਲਿਆ ਹੈ।

England TeamEngland Team

ਅਸ਼ਵਿਨ ਨੇ ਟੈਸਟ ਮੈਚ ਵਿੱਚ 29ਵੀਂ ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਅਸ਼ਵਿਨ (268)  ਫਿਰਕੀ ਗੇਂਦਬਾਜ ਹਰਭਜਨ ਸਿੰਘ (265 ਵਿਕੇਟ) ਨੂੰ ਪਛਾੜਦੇ ਹੋਏ ਟੈਸਟ ਮੈਚ ਵਿੱਚ ਅਨਿਲ ਕੁੰਬਲੇ ਤੋਂ ਬਾਅਦ ਸਭਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਸਪਿਨਰ ਬਣ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement