
ਨਾਡਕਰਨੀ ਨੂੰ ਭਾਰਤੀ ਕ੍ਰਿਕਟ ਦਾ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ
ਨਵੀਂ ਦਿੱਲੀ : ਭਾਰਤ ਦੇ ਸਾਬਕਾ ਆੱਲਰਾਊਂਡਰ ਕ੍ਰਿਕਟਰ ਬਾਪੂ ਨਾਡਕਰਨੀ ਦਾ 86 ਸਾਲ ਦੀ ਉੱਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਵਿਚ ਆਖਰੀ ਸਾਂਹ ਲਈ। ਉਨ੍ਹਾਂ ਦੇ ਦੇਹਾਂਤ 'ਤੇ ਸਾਬਕਾ ਕ੍ਰਿਕਟਰ ਸਚਿਨ ਤੇਦੁਲਕਰ ਨੇ ਸ਼ੋਕ ਪ੍ਰਗਟ ਕੀਤਾ ਹੈ।
File Photo
ਨਾਡਕਰਨੀ ਨੂੰ ਭਾਰਤੀ ਕ੍ਰਿਕਟ ਦਾ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ ਉਨ੍ਹਾਂ ਨੇ ਆਪਣੇ ਕ੍ਰਿਕਟ ਕਰਿਅਰ ਦਾ ਪਹਿਲਾ ਟੈਸਟ ਮੈਚ 1955 ਵਿਚ ਨਿਊਜੀਲੈਂਡ ਦੇ ਵਿਰੁੱਧ ਖੇਡਿਆ ਸੀ। ਨਾਡਕਰਨੀ ਨੇ 1963-64 ਵਿਚ ਇੰਗਲੈਂਡ ਦੇ ਵਿਰੁੱਧ ਚੇਨੰਈ ਟੈਸਟ ਵਿਚ ਲਗਾਤਾਰ 21 ਓਵਰ ਮੇਡਨ ਕੀਤੇ ਸਨ। ਉਦੋਂ ਉਨ੍ਹਾਂ ਨੇ 32 ਓਵਰਾਂ ਵਿਚ ਕੇਵਲ 5 ਰਨ ਦਿੱਤੇ ਸਨ। ਹਾਲਾਂਕਿ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ।
File Photo
ਨਾਡਕਰਨੀ ਨੇ ਆਪਣੇ ਕ੍ਰਿਕਟ ਕਰਿਅਰ ਦਾ ਆਖਰੀ ਮੈਚ ਆਕਲੈਂਡ ਵਿਚ ਨਿਊਜ਼ੀਲੈਂਡ ਦੇ ਵਿਰੁੱਧ 1968 'ਚ ਖੇਡਿਆ ਸੀ। ਨਾਡਕਰਨੀ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸਪੀਨਰ ਸਨ। ਉਨ੍ਹਾਂ ਨੇ ਭਾਰਤ ਦੇ ਲਈ 41 ਟੈਸਟ ਮੈਚਾਂ ਵਿਚ 1414 ਰਨ ਬਣਾਏ ਇਸ ਦੌਰਾਨ ਉਨ੍ਹਾਂ ਨੇ ਕੁੱਲ 88 ਵਿਕਟਾਂ ਵੀ ਲਈਆਂ । ਨਾਡਾਕਰਨੀ ਨੇ ਪਾਕਿਸਤਾਨ ਦੇ ਵਿਰੁੱਧ 1960-61 ਵਿਚ 32 ਓਵਰਾ ਚੋਂ 24 ਮੇਡਨ ਓਵਰ ਕੀਤੇ ਸਨ ਅਤੇ ਸਿਰਫ਼ 23 ਰਨ ਦਿੱਤੇ ਸਨ।
File Photo
ਉਨ੍ਹਾਂ ਦੇ ਦੇਹਾਂਤ 'ਤੇ ਸਾਬਕਾ ਕ੍ਰਿਕਟਰ ਸਚਿਨ ਤੇਦੁਲਕਰ ਨੇ ਸ਼ੋਕ ਪ੍ਰਗਟ ਕਰਦਿਆ ਕਿਹਾ ਕਿ ''ਸ਼੍ਰੀ ਬਾਪੂ ਨਾਡਕਰਨੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈ ਟੈਸਟ ਵਿਚ ਉਨ੍ਹਾਂ ਦੇ ਲਗਾਤਾਰ 21 ਮੇਡਨ ਓਵਰ ਦੇ ਰਿਕਾਰਡ ਸੁਣ ਕੇ ਵੱਡਾ ਹੋਇਆ ਹਾਂ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀ ਸੰਵੇਦਨਾ ਹੈ''।