
ਮ੍ਰਿਤਕਾ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ
ਖਰੜ : ਖਰੜ ਦੇ ਗਿਲਕੋ ਵੈਲੀ ਵਿਖੇ ਇੱਕ ਔਰਤ ਦੀ ਲਾਸ਼ ਮਿਲਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਖਰੜ ਥਾਣਾ ਪੁਲਿਸ ਨੂੰ ਗਿਲਕੋ ਵੈਲੀ 'ਚੋਂ ਕਿਸੇ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਮਗਰੋਂ ਸੀਆਈਏ ਸਟਾਫ਼ ਮੌਕੇ 'ਤੇ ਪੁੱਜਾ। ਜਾਂਚ ਪੜਤਾਲ ਕਰਨ ਮਗਰੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ।
Pic-2
ਸੀਆਈਏ ਸਟਾਫ਼ ਦੇ ਇੰਚਾਰਜ ਸਤਵੰਤ ਸਿੱਧੂ ਮੁਤਾਬਕ ਮਹਿਲਾ ਕੋਈ ਪ੍ਰਵਾਸੀ ਮਜ਼ਦੂਰ ਜਾਪਦੀ ਹੈ। ਉਸ ਦੇ ਦੋਵੇਂ ਹੱਥਾਂ 'ਚ ਚੂੜਾ ਪਾਇਆ ਹੋਇਆ ਸੀ ਅਤੇ ਖੱਬੀ ਕਲਾਈ 'ਤੇ ਅੰਗਰੇਜ਼ੀ ਵਿੱਚ AS ਦਾ ਟੈਟੂ ਬਣਿਆ ਹੋਇਆ ਹੈ।