
ਮੁੰਬਈ ਇੰਡੀਅਨ ਅਤੇ ਸਨਰਾਇਜ਼ਰ ਹੈਦਰਾਬਾਦ ਮੈਦਾਨ ਉਤੇ ਇਕ-ਦੂਜੇ ਦੇ ਜਬਰਦਸਤ.....
ਨਵੀਂ ਦਿੱਲੀ (ਭਾਸ਼ਾ): ਮੁੰਬਈ ਇੰਡੀਅਨ ਅਤੇ ਸਨਰਾਇਜ਼ਰ ਹੈਦਰਾਬਾਦ ਮੈਦਾਨ ਉਤੇ ਇਕ-ਦੂਜੇ ਦੇ ਜਬਰਦਸਤ ਵੈਰੀ ਹਨ। ਇਹ ਦੋਨੋਂ ਆਈ.ਪੀ.ਐੱਲ ਦੀਆਂ ਲੋਕਾਂ ਲਈ ਸਭ ਤੋਂ ਪਿਆਰੀਆਂ ਟੀਮਾਂ ਹਨ। ਨਵੇਂ ਸੀਜ਼ਨ ਦੀ ਸ਼ੁਰੁਆਤ ਤੋਂ ਪਹਿਲਾਂ ਮੁੰਬਈ ਅਤੇ ਸਨਰਾਇਜ਼ਰ ਵਿਚ ਟਵਿਟਰ ਉਤੇ ਲੜਾਈ ਹੋ ਗਈ। ਜਿਸ ਦਾ ਪ੍ਰਸ਼ੰਸਕਾਂ ਨੇ ਬਹੁਤ ਮਜਾ ਲਿਆ। ਆਖ਼ਿਰਕਾਰ ਚੈਂਨਈ ਸੁਪਰਕਿੰਗ ਦੋਨਾਂ ਦੀ ਜੁਬਾਨ ਬੰਦ ਕਰਨ ਵਿਚ ਕਾਮਯਾਬ ਰਹੀ। ਦਰਅਸਲ ਪੋਲਾਰਡ ਵੇਸਟਇੰਡੀਜ਼ ਟੀ-20 ਟੀਮ ਦਾ ਹਿੱਸਾ ਸਨ।
Find a better allrounder trio. We will wait ⏳? #CricketMeriJaan @hardikpandya7 @KieronPollard55 @krunalpandya24 https://t.co/wBnnKrVdF9
— Mumbai Indians (@mipaltan) November 13, 2018
ਸੀਰੀਜ਼ ਖਤਮ ਹੋਣ ਤੋਂ ਬਾਅਦ ਅਪਣੇ ਦੇਸ਼ ਪਰਤਣ ਤੋਂ ਪਹਿਲਾਂ ਪੋਲਾਰਡ ਨੇ ਪੰਡਿਆ ਭਰਾਵਾਂ ਨਾਲ ਮੁਲਾਕਾਤ ਕੀਤੀ। ਹਾਰਦਿਕ ਪੰਡਿਆ ਨੇ ਆਈ.ਪੀ.ਐੱਲ ਵਿਚ ਮੁੰਬਈ ਇੰਡੀਅਨ ਦੇ ਅਪਣੇ ਸਾਥੀ ਖਿਡਾਰੀ ਨਾਲ ਇਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਵਿਚ ਹਾਰਦਿਕ ਤੋਂ ਇਲਾਵਾ ਪੋਲਾਰਡ ਅਤੇ ਕਰੁਨਾਲ ਵੀ ਹਨ। ਹਾਰਦਿਕ ਪੰਡਿਆ ਨੇ ਲਿਖਿਆ “ਮੈਨੂੰ ਵੱਡੇ ਪਾਲੀ (ਪੋਲਾਰਡ) ਨੂੰ ਫਰੇਮ ਵਿਚ ਲੈਣ ਲਈ ਅਪਣੇ ਫੋਨ ਨੂੰ ਕਾਫ਼ੀ ਉਪਰ ਦੀ ਤਰਫ ਕਰਨਾ ਪਿਆ ਉਨ੍ਹਾਂ ਨੇ ਕਰੁਨਾਲ ਦੇ ਬਾਰੇ ਵਿਚ ਲਿਖਿਆ- ਤੁਹਾਨੂੰ ਵੇਖ ਕੇ ਖੁਸ਼ੀ ਹੋਈ ਮੇਰੇ ਭਰਾ।
The wait is over! ? pic.twitter.com/MM5nzuuJDt
— SunRisers Hyderabad (@SunRisers) November 13, 2018
ਇਸ ਉਤੇ ਮੁੰਬਈ ਇੰਡੀਅਨ ਟੀਮ ਨੇ ਕਮੈਂਟ ਕੀਤਾ- ਇਸ ਤੋਂ ਬਿਹਤਰ ਆਲਰਾਉਂਡਰ ਤੀਕੜੀ ਲੱਬੇ, ਅਸੀ ਇੰਤਜਾਰ ਕਰ ਰਹੇ ਹਾਂ। ਆਈ.ਪੀ.ਐੱਲ ਦੀ ਦੂਜੀ ਟੀਮ ਸਨਰਾਇਜ਼ਰ ਹੈਦਰਾਬਾਦ ਨੇ ਮੁੰਬਈ ਇੰਡੀਅਨ ਅਤੇ ਹਾਰਦਿਕ ਪੰਡਿਆ ਨੂੰ ਜਵਾਬ ਦਿੰਦੇ ਹੋਏ ਅਫਗਾਨਿਸਤਾਨ ਦੇ ਰਾਸ਼ਿਦ ਖਾਨ, ਮੁਹੰਮਦ ਨਬੀ ਅਤੇ ਅਫਗਾਨਿਸਤਾਨ ਦੇ ਸ਼ਾਕਿਬ ਅਲ ਹਸਨ ਦਾ ਫੋਟੋ ਟਵੀਟ ਕੀਤਾ। ਹੈਦਰਾਬਾਦ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ। ਇੰਤਜਾਰ ਖਤਮ ਇਹ ਮੁਕਾਬਲਾ ਇਥੇ ਨਹੀਂ ਰੁਕਿਆ। ਮੁੰਬਈ ਇੰਡੀਅਨ ਨੇ ਤਸਵੀਰ ਸਾਂਝੀ ਕੀਤੀ ਅਤੇ ਸਨਰਾਇਜ਼ਰ ਨੂੰ ਕੜਾ ਜਵਾਬ ਦਿਤਾ।
Moondru Mugam ???#Thala #WhistlePodu ? pic.twitter.com/0thaMqeIE1
— Chennai Super Kings (@ChennaiIPL) November 13, 2018
ਮੁੰਬਈ ਨੇ ਅਪਣੀ ਤਿੰਨਾਂ ਆਈ.ਪੀ.ਐੱਲ ਟਰਾਫੀ ਵਾਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਇੰਤਜਾਰ ਜਾਰੀ ਰਹੇਗਾ...। ਸਨਰਾਇਜ਼ਰ ਹੈਦਰਾਬਾਦ ਦੇ ਹਿੱਸੇ ਇਹ ਟਰਾਫੀ ਸਿਰਫ ਇਕ ਵਾਰ ਆਈ ਹੈ ਪਰ ਇਸ ਤੋੰ ਬਾਅਦ ਚੈਂਨਈ ਸੁਪਰਕਿੰਗ ਨੇ ਦੋਨਾਂ ਨੂੰ ਚੁੱਪ ਕਰਾ ਦਿਤਾ। ਚੈਂਨਈ ਨੇ ਅਪਣੇ ਟਵਿਟਰ ਤੋਂ ਧੋਨੀ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ- ਮੁੰਨਡਰੂ ਮੁਗੰਮ। ਜਿਸ ਦਾ ਮਤਲਬ ਹੁੰਦਾ ਹੈ ਤਿੰਨ ਚਿਹਰੇ। ਧੋਨੀ ਦੀ ਕਪਤਾਨੀ ਵਿਚ ਚੈਂਨਈ ਨੇ ਤਿੰਨ ਆਈ.ਪੀ.ਐੱਲ ਖਿਤਾਬ ਨਾਮ ਕੀਤੇ ਹਨ।