ਭਾਰਤ ਦੀ ਹਿਮਾ ਦਾਸ ਬਣੀ ਯੂਨੀਸੇਫ ਦੀ ਨੌਜਵਾਨ ਰਾਜਦੂਤ
Published : Nov 14, 2018, 6:02 pm IST
Updated : Nov 14, 2018, 6:02 pm IST
SHARE ARTICLE
Hima Das
Hima Das

ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਦੀ ਨੌਜਵਾਨ ਅਬੈਂਸਡਰ ( ਰਾਜਦੂਤ) ਬਣਾਇਆ ਗਿਆ ਹੈ।

ਨਵੀਂ ਦਿੱਲੀ, (ਪੀਟੀਆਈ ) :  ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਦੀ ਨੌਜਵਾਨ ਅਬੈਂਸਡਰ ( ਰਾਜਦੂਤ) ਬਣਾਇਆ ਗਿਆ ਹੈ। ਹਿਮਾ ਬੱਚਿਆਂ ਦੇ ਅਧਿਕਾਰਾਂ ਅਤੇ ਲੋੜਾਂ ਸਬੰਧੀ ਜਾਣਕਾਰੀ ਵਧਾਉਣ ਅਤੇ ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਵੇਗੀ। ਹਿਮਾ ਦਾ ਮੁਖ ਕੰਮ ਸਮਾਜ ਭਲਾਈ ਦੇ ਕੰਮਾਂ ਵਿਚ ਅਪਣਾ ਯੋਗਦਾਨ ਦੇਣਾ ਹੋਵੇਗਾ। ਨਾਡਾ ਐਂਟੀ ਡੋਪਿੰਗ ਕੰਪਨੀ ਨੇ ਉਨ੍ਹਾਂ ਨੂੰ ਭਵਿੱਖ ਵਿਚ ਵਧੀਆ ਪ੍ਰਦਰਸ਼ਨ ਲਈ ਡੋਪਿੰਗ ਦੇ ਲਈ ਪ੍ਰਮੋਟ ਕੀਤਾ ਹੈ।

hima dasHima das

ਇਹ ਨਾਡਾ ਵੱਲੋਂ ਸਾਧਾਰਨ ਪ੍ਰੈਕਿਟਸ, ਇਸ ਵਿਚ ਖਿਡਾਰੀ ਦੀ ਆਰਟੀਪੀ ਦੇਖੀ ਜਾਂਦੀ ਹੈ। ਜੋ ਕਿ ਸਿਖਰ ਦੇ ਅਥਲੀਟਾਂ ਲਈ ਹੁੰਦੀ ਹੈ। ਇਹ ਅਥਲੀਟ ਨੂੰ ਉਸ ਦੀ ਸ਼ਕਤੀ, ਧੀਰਜ ਅਤੇ ਅਥਲੀਟ ਨੂੰ ਤਗਮਾ ਲਿਆਉਣ ਦੀ ਸਮਰੱਥਾ ਲਈ ਕੀਤਾ ਜਾਂਦਾ ਹੈ। ਜੋ ਕੁਸ਼ਤੀ ਅਤੇ ਮੁੱਕੇਬਾਜ਼ੀ ਵਿਚ ਹਿੱਸਾ ਲੈਂਦਾ ਹੈ, ਉਹ ਹਾਈ ਰਿਸਕ ਆਰਟੀਪੀ ਵਿਚ ਪਾਇਆ ਜਾਂਦਾ ਹੈ। ਨਾਡਾ ਨੇ ਦੱਸਿਆ ਹੈ ਕਿ ਹਰ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਅਪਣਾ ਆਰਟੀਪੀ ਤਿਆਰ ਕਰਦੀ ਹੈ। ਜਿਸ ਵਿਚ ਜੇਵਲਿਨ ਖਿਡਾਰੀ ਨੀਰਜ ਚੋਪੜਾ ਨਾਡਾ ਦੀ ਆਰਟੀਪੀ ਸੂਚੀ ਵਿਚ ਹੈ,

Hima Das of India, winner of the TournamentHima Das in race

ਜਲਦ ਹੀ ਹਿਮਾ ਦਾਸ ਵੀ ਇਸ ਵਿਚ ਸ਼ਾਮਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਜੁਲਾਈ 2018 ਵਿਚ ਹਿਮਾ ਦਾਸ ਨੇ ਫਿਨਲੈਂਡ ਵਿਚ ਆਯੋਜਿਤ ਆਈਏਐਫ ਵਰਲਡ ਅੰਡਰ-20 ਚੈਂਪਿਅਨਸ਼ਿਪ ਵਿਚ ਔਰਤਾਂ ਦੇ 400 ਮੀਟਰ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਸ ਰਚਿਆ ਸੀ। ਕੁਝ ਸਮਾਂ ਪਹਿਲਾਂ ਹੋਈਆਂ ਜ਼ਕਾਰਤਾ ਏਸ਼ੀਆਈ ਖੇਡਾਂ ਦੇ 12ਵੇਂ ਦਿਨ ਔਰਤਾਂ ਦੇ 400 ਮੀਟਰ ਮੁਕਾਬਲੇ ਦਾ ਗੋਲਡ ਮੈਡਲ ਅਪਣੇ ਨਾਲ ਕੀਤਾ।

Unicef IndiaUnicef India

ਔਰਤਾਂ ਦੇ 400 ਮੀਟਰ ਮੁਕਾਬਲੇ ਦਾ ਸਿਲਵਰ ਮੈਡਲ ਵੀ ਹਿਮਾ ਨੇ ਅਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ ਅਪਰੈਲ ਵਿਚ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲੀ ਖੇਡਾਂ ਦੇ 400 ਮੀਟਰ ਮੁਕਾਬਲੇ ਵਿਚ ਤੱਤਕਾਲੀਨ ਭਾਰਤੀ ਅੰਡਰ-20 ਰਿਕਾਰਡ 51.32 ਸੈਂਕਡ ਦੇ ਸਮੇਂ ਦੇ ਨਾਲ ਛੇਵੇਂ ਸਥਾਨ ਤੇ ਰਹੀ ਸੀ। ਹਿਮਾ ਦਾਸ ਹੁਣ 2020 ਵਿਚ ਟੋਕਿਓ ਵਿਚ ਹੋਣ ਜਾ ਰਹੇ ਅੰਤਰਰਾਸ਼ਟਰੀ ਅਥਲੈਟਿਕਸ ਮੀਟ ਵਿਚ ਦੇਸ਼ ਦੇ ਲਈ ਮੈਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement