
ਸਟਾਰ ਐਥਲੀਟ ਹਿਮਾ ਦਾਸ ਦੇ ਕੋਚ ਨਿਪੁਨ ਦਾਸ ਉੱਤੇ ਇੱਕ ਮਹਿਲਾ ਖਿਡਾਰੀ ਨੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਕਿਹਾ ਜਾ ਰਿਹਾ ਹੈ ਕੇ
ਨਵੀਂ ਦਿੱਲੀ: ਸਟਾਰ ਐਥਲੀਟ ਹਿਮਾ ਦਾਸ ਦੇ ਕੋਚ ਨਿਪੁਨ ਦਾਸ ਉੱਤੇ ਇੱਕ ਮਹਿਲਾ ਖਿਡਾਰੀ ਨੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਕਿਹਾ ਜਾ ਰਿਹਾ ਹੈ ਕੇ ਖਿਡਾਰੀ ਨੇ ਨਿਪੁਨ ਦੇ ਖਿਲਾਫ 22 ਜੂਨ ਨੂੰ ਬਸਿਸਥਾ ਪੁਲਿਸ ਸਟੇਸ਼ਨ ਵਿਚ ਮਾਮਲਾ ਵੀ ਦਰਜ਼ ਕਰਾਇਆ ਹੈ। 20 ਸਾਲ ਦੀ ਜਵਾਨ ਖਿਡਾਰਣ ਨੇ ਕੋਚ ਉੱਤੇ ਰੇਪ ਅਤੇ ਧਮਕੀ ਸਹਿਤ ਕਈ ਇਲਜ਼ਾਮ ਲਗਾਏ ਹਨ । ਇਸ ਐਥਲੀਟ ਨੂੰ ਕੋਚ ਨੇ ਗੁਵਾਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਟ੍ਰੇਨਿੰਗ ਦਿੱਤੀ ਸੀ।
nipun das
ਹਾਲਾਂਕਿ , ਕੋਚ ਨੇ ਐਥਲੀਟ ਨੂੰ ਝੂਠਾ ਅਤੇ ਮਨ-ਘੜਤ ਕਰਾਰ ਦਿੱਤਾ ਹੈ। ਪਰ ਖਿਡਾਰਨ ਵਲੋਂ ਕੋਚ `ਤੇ ਇਲਜ਼ਾਮ ਲਗਾਇਆ ਗਿਆ ਹੈ। ਅਸਮ ਦੇ ਸਪੋਰਟਸ ਅਤੇ ਯੂਥ ਵੇਲਫੇਅਰ ਡਿਪਾਰਟਮੈਂਟ ਦੇ ਕਮਿਸ਼ਨਰ ਅਤੇ ਸੈਕਰੇਟਰੀ ਆਸ਼ੁਤੋਸ਼ ਅਗਨੀਹੋਤਰੀ ਨੇ ਵੀ ਕੋਚ ਉੱਤੇ ਲੱਗੇ ਇਸ ਆਰੋਪਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ , ਨਿਪੋਨ ਦਾਸ ਉੱਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾ ਹੈ , ਸਾਡੀ ਟੀਮ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।
victim
ਦੂਸਰੇ ਪਾਸੇ ਐਥਲੀਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੋਚ ਨਿਪੋਨ ਨੇ ਮਈ ਵਿੱਚ ਉਸ ਦਾ ਯੋਨ ਸ਼ੋਸ਼ਣ ਕੀਤਾ ਸੀ। ਇੰਟਰ ਸਕੂਲ ਨੈਸ਼ਨਲ ਟੂਰਨਮੇਂਟ ਵਿੱਚ ਅਸਮ ਦੀ ਅਗਵਾਈ ਕਰ ਚੁੱਕੀ ਪੀੜਿਤ ਮਹਿਲਾ ਖਿਡਾਰਨ ਨੇ ਨਿਪੋਨ ਦਾਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਉਸ ਦਾ ਸੌਰਾਸਾਜੀ ਵਿੱਚ ਟ੍ਰੇਨਿੰਗ ਦੇ ਦੌਰਾਨ ਯੋਨ ਸ਼ੋਸ਼ਣ ਕੀਤਾ ਸੀ। ਐਥਲੀਟ ਦਾ ਕਹਿਣਾ ਹੈ ਕਿ ਕੋਚ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਸ ਬਾਰੇ ਵਿੱਚ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਖੇਡ ਅਤੇ ਟ੍ਰੇਨਿੰਗ ਤੋਂ ਬੇਦਖ਼ਲ ਕਰ ਦਿੱਤਾ ਜਾਵੇਗਾ ।
nipun das
ਦਸ ਦੇਈਏ ਕੇ ਨਿਪੋਨ ਨੂੰ ਹਿਮਾ ਜਿਹੇ ਖਿਡਾਰੀਆਂ ਨੂੰ ਨਿਖਾਰਨ ਦਾ ਪੁੰਨ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਨਿਪੋਨ ਦਾਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਥਲੀਟ ਝੂਠੀ ਹੈ । ਉਹ ਅਜਿਹੇ ਇਲਜ਼ਾਮ ਇਸ ਲਈ ਲਗਾ ਰਹੀ ਹੈ , ਕਿਉਂਕਿ ਉਹ ਉਸ ਨੂੰ ਗੁਵਾਹਾਟੀ ਵਿੱਚ ਹੋਏ ਰਾਸ਼ਟਰੀ ਅੰਤਰਰਾਜੀਏ ਐਥਲੇਟਿਕਸ ਚੈਂਪੀਅਨਸ਼ਿਪ ਵਿੱਚ ਅਸਮ ਦੀ ਟੀਮ ਵਿੱਚ ਜਗ੍ਹਾ ਨਹੀਂ ਦਿਵਾ ਸਕੇ ਸਨ ।
victim
ਨਿਪੋਨ ਨੇ ਐਥਲੀਟ ਨੂੰ ਟ੍ਰੇਨਿੰਗ ਦੇਣ ਦੀ ਗੱਲ ਦੀ ਪੁਸ਼ਟੀ ਵੀ ਕੀਤੀ । ਉਨ੍ਹਾਂ ਨੇ ਕਿਹਾ ਕਿ ਐਥਲੀਟ 100 ਮੀਟਰ ਅਤੇ 200 ਮੀਟਰ ਦੋੜ ਵਿੱਚ ਭਾਗ ਲੈਂਦੀ ਹੈ ਅਤੇ ਮੇਰੇ ਤੋਂ ਟ੍ਰੇਨਿੰਗ ਲੈਂਦੀ ਸੀ।ਉਹ ਮੇਰੇ ਉੱਤੇ ਟੀਮ ਵਿਚ ਸਲੇਕਸ਼ਨ ਲਈ ਦਬਾਅ ਬਣਾਉਂਦੀ ਸੀ । ਉਸ ਨੇ ਕਿਹਾ ਕੇ ਮੈਂ ਅਜਿਹਾ ਨਹੀਂ ਕਰ ਸਕਦਾ ਸੀ , ਇਸ ਲਈ ਉਸ ਨੇ ਝੂਠੀ ਅਤੇ ਮਨ-ਘੜਤ ਸ਼ਿਕਾਇਤ ਦਰਜ਼ ਕਰ ਦਿੱਤੀ ।