5 ਮੈਚਾਂ ਦੀ ਲੜੀ ’ਚ 2-1 ਨਾਲ ਹੋਇਆ ਅੱਗੇ
ਧਰਮਸ਼ਾਲਾ : ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦਖਣੀ ਅਫਰੀਕਾ ਨੂੰ ਤੀਜੇ ਟੀ-20 ਕੌਮਾਂਤਰੀ ਮੈਚ ’ਚ 7 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਦੀ ਲੀਡ ਬਣਾ ਲਈ।
ਤੇਜ਼ ਗੇਂਦਬਾਜ਼ਾਂ ਨੇ ਦਖਣੀ ਅਫਰੀਕਾ ਨੂੰ ਸਵਿੰਗ ਗੇਂਦਬਾਜ਼ੀ ਦਾ ਇਕ ਮਨਮੋਹਕ ਹਮਲਾ ਕਰ ਕੇ 117 ਦੌੜਾਂ ਉਤੇ ਆਊਟ ਕਰ ਦਿਤਾ। ਜਿਸ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ 25 ਗੇਂਦਾਂ ਬਾਕੀ ਰਹਿੰਦੇ ਹੋਏ 118 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਕ੍ਰਮਵਾਰ 35 ਅਤੇ 28 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਤਿਲਕ ਵਰਮਾ ਨੇ ਅਜੇਤੂ 26 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ 15.5 ਓਵਰਾਂ ਵਿਚ 3 ਵਿਕਟਾਂ ਉਤੇ 120 ਦੌੜਾਂ ਬਣਾਈਆਂ। ਦਖਣੀ ਅਫ਼ਰੀਕਾ ਵਲੋਂ ਕਪਤਾਨ ਏਡਨ ਮਾਰਕਰਮ ਨੇ 46 ਗੇਂਦਾਂ ਉਤੇ 61 ਦੌੜਾਂ ਬਣਾਈਆਂ।
