ਆਈਸੀਸੀ ਵਨਡੇ ‘ਚ ‘ਕ੍ਰਿਕਟਰ ਆਫ਼ ਦਾ ਈਅਰ’ ਬਣੇ ਰੋਹਿਤ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Jan 15, 2020, 6:17 pm IST
Updated Jan 15, 2020, 6:17 pm IST
ICC ਨੇ ਵਨ-ਡੇ ਕ੍ਰਿਕਟਰ ਆਫ ਦ ਈਅਰ ਐਵਾਰਡ ਲਈ ਭਾਰਤੀ ਓਪਨਰ...
Rohit Sharma
 Rohit Sharma

ਨਵੀਂ ਦਿੱਲੀ: ICC ਨੇ ਵਨ-ਡੇ ਕ੍ਰਿਕਟਰ ਆਫ ਦ ਈਅਰ ਐਵਾਰਡ ਲਈ ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਚੁਣਿਆ ਹੈ। ਦਰਅਸਲ ਆਈਸੀਸੀ ਨੇ ਬੁੱਧਵਾਰ ਨੂੰ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਪ੍ਰਿਟ ਆਫ ਕ੍ਰਿਕੇਟ ਐਵਾਰਡ ਜਾਰੀ ਕੀਤਾ ਹੈ।

Rohit sharma And shiekhar DhawanRohit sharma And shiekhar Dhawan

Advertisement

ਆਈਸੀਸੀ ਨੇ ਜੋ ਟੈਸਟ ਟੀਮ ਚੁਣੀ ਹੈ, ਉਸ ਮੁਤਾਬਕ ਆਸਟ੍ਰੇਲੀਆ ਦੇ ਪੰਜ, ਨਿਊਜ਼ੀਲੈਂਡ ਦੇ ਤਿੰਨ, ਭਾਰਤ ਦੇ ਦੋ ਤੇ ਇੰਗਲੈਂਡ ਦੇ ਇੱਕ ਖਿਡਾਰੀ ਨੂੰ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੂੰ ਇਸ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇੰਗਲੈਂਡ ਦੇ ਬੇਨ ਸਟੋਕਸ ਨੂੰ ਪਲੇਅਰ ਆਫ ਦਾ ਈਅਰ ਚੁਣਿਆ ਗਿਆ।

Rohit SharmaRohit Sharma

ਉਧਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਸਭ ਤੋਂ ਵਧੀਆ ਟੈਸਟ ਕ੍ਰਿਕਟਰ ਚੁਣਿਆ ਗਿਆ। ਆਈਸੀਸੀ ਨੇ ਦੀਪਕ ਚਾਹਰ ਨੂੰ ਟੀ-20 ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਤੇ ਬੰਗਲਾਦੇਸ਼ ਖਿਲਾਫ ਉਨ੍ਹਾਂ ਦੇ ਸਪੈਲ ਨੂੰ ਬੈਸਟ ਸਪੈਲ ਆਫ਼ ਦਾ ਈਅਰ ਚੁਣਿਆ ਹੈ।

Advertisement

 

Advertisement
Advertisement