
ਚਾਰਜਸ਼ੀਟ ਦਾਖ਼ਲ ਹੋਣ ਦੇ ਨਾਲ ਹੀ ਸ਼ੰਮੀ ਦੇ ਵਿਸ਼ਵ ਕੱਪ ਖੇਡ ਦੀਆਂ ਉਮੀਦਾਂ ਉਤੇ ਵੀ ਖ਼ਤਰਾ ਮੰਡਰਾਉਣ ਲੱਗ ਪਿਆ ਹੈ....
ਨਵੀਂ ਦਿੱਲੀ : ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਮੁਹੰਮਦ ਸ਼ੰਮੀ ਇਕ ਵਾਰ ਫਿਰ ਮੁਸ਼ਕਿਲਾਂ ਵਿਚ ਘਿਰ ਗਏ ਹਨ। ਭਾਰਤੀ ਤੇਜ਼ ਗੇਂਦਬਾਜ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਉਸ ‘ਤੇ ਦਾਜ਼ ਅਤੇ ਜਿਣਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਚਾਰਜਸ਼ੀਟ ਦਾਖ਼ਲ ਕਰਵਾਇਆ ਗਿਆ ਹੈ। ਚਾਰਜਸ਼ੀਟ ਦਾਖ਼ਲ ਹੋਣ ਦੇ ਨਾਲ ਹੀ ਸ਼ੰਮੀ ਦੇ ਵਿਸ਼ਵ ਕੱਪ ਖੇਡ ਦੀਆਂ ਉਮੀਦਾਂ ਉਤੇ ਵੀ ਖ਼ਤਰਾ ਮੰਡਰਾਉਣ ਲੱਗ ਪਿਆ ਹੈ।
Mohammad Shami & Haseen Jahan
28 ਸਾਲਾ ਮੁਹੰਮਦ ਸ਼ੰਮੀ ‘ਤੇ ਇਹ ਸਾਰੇ ਦੋਸ਼ ਉਸ ਦੀ ਪਤਨੀ ਹਸੀਨ ਜਹਾਂ ਨੇ ਲਗਾਏ ਹਨ। ਉਸ ਨੇ ਇਹ ਦੋਸ਼ ਪਿਛਲੇ ਸਾਲ ਲਗਾਏ ਸਨ। ਹਸੀਨ ਜਹਾਂ ਦਾ ਇਹ ਵੀ ਦੋਸ਼ ਸੀ ਕਿ ਸ਼ੰਮੀ ਮੈਚ ਫਿਕਸਿੰਗ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਬੀਸੀਸੀਆਈ ਨੇ ਜਾਂਚ ਤੋਂ ਬਾਅਦ ਫ਼ਿਕਸਿੰਗ ਦੇ ਦੋਸ਼ਾਂ ਤੋਂ ਸ਼ੰਮੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਿਛਲੇ ਸਾਲ ਮੁਹੰਮਦ ਸ਼ੰਮੀ ਦੇ ਦੱਖੀ ਅਫ਼ਰੀਕਾ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਉਸ ਦਾ ਹਸੀਨਾ ਜਹਾਂ ਨਾਲ ਵਿਵਾਦ ਹੋਇਆ ਸੀ।
Mohammad Shami & Haseen Jahan
ਇਹ ਵਿਵਾਦ ਜਨਤਕ ਹੋ ਗਿਆ ਸੀ। ਹਸੀਨ ਜਹਾਂ ਨੇ ਅਪਣੇ ਫੇਸਬੁੱਕ ਅਕਾਉਣ ‘ਤੇ ਕਈ ਫ਼ੋਟੋਆਂ ਅਤੇ ਵਟਸਐਪ ਦੇ ਸਕਰੀਨ ਸ਼ਾਟ ਸ਼ੇਅਰ ਕਰਦਿਆਂ ਸ਼ੰਮੀ ‘ਤੇ ਲੜਕੀਆ ਨਾਲ ਗੈਰ ਕਾਨੂੰਨੀ ਸਬੰਧ ਰੱਖਣ ਦੇ ਦੋਸ਼ ਲਗਾਏ ਸਨ।