
ਆਸਟਰੇਲੀਆ ਦੇ ਮਹਾਨ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਮਾਰਕ ਵਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਦੇ ਪਿਛੇ ਕਾਰਨ ਉਨ੍ਹਾਂ ਦਾ ਟੀਵੀ ਕਮੈਂਟੇਟਰ ਬਣਨਾ...
ਸਿਡਨੀ : ਆਸਟਰੇਲੀਆ ਦੇ ਮਹਾਨ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਮਾਰਕ ਵਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਦੇ ਪਿਛੇ ਕਾਰਨ ਉਨ੍ਹਾਂ ਦਾ ਟੀਵੀ ਕਮੈਂਟੇਟਰ ਬਣਨਾ ਦਸਿਆ ਜਾ ਰਿਹਾ ਹੈ। ਵਾ ਦਾ ਕਮੇਟੀ ਨਾਲ ਕਰਾਰ 31 ਅਗਸਤ ਨੂੰ ਖ਼ਤਮ ਹੋ ਗਿਆ ਸੀ ਜਿਸਦਾ ਨਵੀਨੀਕਰਨ ਉਨ੍ਹਾਂ ਨੇ ਨਹੀਂ ਕਰਵਾਇਆ। ਪਰ ਇੰਗਲੈਂਡ ਤੇ ਜ਼ਿੰਮਬਾਵੇ ਦੌਰੇ ਲਈ ਉਹ ਪੈੱਨਲ ਵਿਚ ਬਣੇ ਰਹਿਣਗੇ।
mark waugh
ਹੁਣ ਚੋਣ ਕਮੈਟੀ ਵਿਚ ਟ੍ਰੇਵਰ ਹਾਨ, ਗ੍ਰੈਗ ਚੈਪਲ ਤੇ ਨਵੇਂ ਕੋਚ ਜਸਟਿਨ ਲੈਂਗਰ ਹੀ ਰਹਿ ਗਏ ਹਨ। ਫ਼ਿਲਹਾਲ ਸਟੀਵ ਵਾ ਦਾ ਵਿਕਲਪ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਅਪਣੇ ਸਾਥੀ ਚੋਣਕਾਰਾਂ, ਕੋਚਿੰਗ ਸਟਾਫ਼ ਤੇ ਖਿਡਾਰੀਆਂ ਨਾਲ ਕੰਮ ਕਰਨਾ ਮਾਨ ਦੀ ਗੱਲ ਸੀ। ਮੈਂ ਆਸਟਰੇਲੀਆਂ ਟੀਮ ਦੀ ਕਾਰੁਗਜਾਰੀ 'ਤੇ ਮਾਣ ਹੈ।
mark waugh
ਮਾਰਕ ਵਾ ਨੇ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਾਸਟਰੇਲੀਆ ਦੇ ਕੋਲ ਪ੍ਰਭਾਵਸ਼ਾਲੀ ਖਿਡਾਰੀਆਂ ਦੀ ਕਮੀ ਨਹੀਂ ਹੈ। ਆਉਣ ਵਾਲੇ ਸਮੇਂ ਵਿਚ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰੇਗੀ। ਦਸ ਦੇਈਏ ਕਿ ਮਾਰਕ ਵਾ ਹੁਣ ਜਲਦ ਹੀ ਫ਼ਾਕਸ ਸਪੋਰਟਸ ਨਾਲ ਜੁੜਨਗੇ, ਜਿਸ ਨੇ ਛੇ ਸਾਲ ਦੇ ਲਈ ਆਸਟਰੇਲੀਆ ਕ੍ਰਿਕਟ ਦੇ ਪ੍ਰਸਾਰਨ ਅਧਿਕਾਰ ਖਰੀਦੇ ਹਨ। ਇਸ ਦੇ ਨਾਲ ਹੀ ਚੈੱਨਲ ਲਾਈਨ ਦਾ ਕ੍ਰਿਕਟ ਆਸਟਰੇਲੀਆ ਨਾਲ ਚਾਰ ਦਹਾਕੇ ਪੁਰਾਣਾ ਰਿਸਤਾ ਖ਼ਤਮ ਹੋ ਗਿਆ ਹੈ।