
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ 2018 ਦੇ ਮਹੱਤਵਪੂਰਨ ਮੁਕਾਬਲੇ ਵਿਚ ਕੱਲ ਰਾਇਲ ਚੈਲੇਂਜਰਸ ਬੈਂਗਲੌਰ ਦੇ ਹੱਥਾਂ 10 ਵਿਕੇਟ ਦੀ ਸ਼ਰਮਨਾਕ ਹਾਰ...
ਇੰਦੌਰ : ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ 2018 ਦੇ ਮਹੱਤਵਪੂਰਨ ਮੁਕਾਬਲੇ ਵਿਚ ਕੱਲ ਰਾਇਲ ਚੈਲੇਂਜਰਸ ਬੈਂਗਲੌਰ ਦੇ ਹੱਥਾਂ 10 ਵਿਕੇਟ ਦੀ ਸ਼ਰਮਨਾਕ ਹਾਰ ਝੱਲਣੀ ਪਈ। ਇਸ ਸ਼ਰਮਨਾਕ ਹਾਰ ਤੋਂ ਬਾਅਦ ਪੰਜਾਬ ਦਾ ਪਲੇਅ ਆਫ਼ ਲਈ ਕੁਆਲੀਫ਼ਾਈ ਕਰਨਾ ਹੁਣ ਥੋੜਾ ਮੁਸ਼ਕਿਲ ਹੋਵੇਗਾ। ਇਸ ਤੋਂ ਬਾਅਦ ਦੱਖਣ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕਿੰਗਜ਼ ਇਲੈਵਨ ਪੰਜਾਬ ਦੀ ਚੋਣ ਪਾਲਿਸੀ ਉਤੇ ਸਵਾਲ ਚੁਕਦੇ ਹੋਏ ਮਿਲਰ ਨੂੰ ਟੀਮ ਵਿਚ ਜਗ੍ਹਾ ਨਾ ਦੇਣ ਉਤੇ ਚਿੰਤਾ ਜਤਾਈ ਹੈ।
david miller
ਉਨ੍ਹਾਂ ਨੇ ਟਵੀਟ ਕੀਤਾ ਕਿ ਮਿਲਰ ਨੂੰ ਖੇਡਣ ਦਾ ਮੌਕਾ ਦੇਣਾ ਚਾਹੀਦਾ ਹੈ। ਸ਼ਾਰਟਰ ਫ਼ਾਰਮੈਂਟ ਵਿਚ ਦੁਨੀਆਂ ਦੇ ਚੰਗੇ ਬੱਲੇਬਾਜ਼ਾ ਵਿਚੋ ਇਕ ਮਿਲਰ ਨੂੰ ਆਈਪੀਐਲ ਦੇ ਇਸ ਸੀਜ਼ਨ ਵਿਚ ਕੇਵਲ ਦੋ ਮੈਚ ਹੀ ਖੇਡਣ ਨੂੰ ਮਿਲੇ ਇਸ ਵਿਚ ਇਕ ਵਾਰ ਨਾਬਾਦ ਰਹਿੰਦੇ ਹੋਏ ਉਨ੍ਹਾਂ ਨੇ 50 ਦੋੜਾਂ ਬਣਾਈਆਂ ਹਨ। ਕਿੰਗਜ਼ ਇਲੈਵਨ ਵਲੋਂ ਖੇਡ ਰਹੇ ਏਰੋਨ ਫਿੰਚ ਵੀ ਕੁਝ ਕਮਾਲ ਨਹੀਂ ਕਰ ਸਕੇ ਪਰ ਇਸਦੇ ਬਾਵਜ਼ੂਦ ਉਨ੍ਹਾਂ ਲਗਾਤਾਰ ਮੌਕੇ ਦਿਤੇ ਜਾ ਰਹੇ ਹਨ।
david miller
ਫਿੰਚ ਨੇ ਹੁਣ ਤਕ ਅੱਠ ਮੈਚਾਂ ਵਿਚ 14 ਦੀ ਔਸਤ ਨਾਲ 84 ਦੋੜਾ ਬਣਾਈਆਂ ਹਨ। ਅਾਲੋਚਕਾਂ ਦਾ ਮੰਨਣਾ ਹੈ ਕਿ ਮਿਡਲ ਆਰਡਰ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਮਿਲਰ ਨੂੰ ਮੌਕਾ ਦੇਣਾ ਜਿਆਦਾ ਉਚਿੱਤ ਹੈ। ਮਾਇੰਕ ਅਗਰਵਾਲ ਨੇ ਹਾਲ ਹੀ ਘਰੇਲੂ ਕ੍ਰਿਕਟ ਵਿਚ ਕਾਫ਼ੀ ਦੋੜਾਂ ਬਣਾਉਂਦੇ ਹੋਏ ਧਿਆਨ ਆਕਰਸ਼ਿਤ ਕੀਤਾ ਸੀ ਪਰ ਆਈਪੀਐਲ 2018 ਵਿਚ ਉਸਦਾ ਵੀ ਬੱਲਾ ਨਹੀਂ ਚਲ ਰਿਹਾ।
steyn
ਅਕਸ਼ਰ ਪਟੇਲ ਨੂੰ ਹਰਫ਼ਨਮੌਲਾ ਦੇ ਤੌਰ 'ਤੇ ਕਿੰਗਜ਼ ਇਲੈਵਨ ਨੇ ਚੁਣਿਆ ਸੀ ਪਰ ਉਹ ਸੱਤ ਮੈਚਾਂ ਵਿਚ ਕੇਵਲ 56 ਦੋੇੜਾਂ ਹੀ ਬਣਾ ਸਕਿਆ ਹੈ। ਕੱਲ ਦੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਦੀ ਪਲੇਆਫ਼ ਦਾ ਰਸਤਾ ਮੁਸ਼ਕਲ ਹੋ ਗਿਆ ਹੈ। ਟੀਮ ਇਸ ਸਮੇਂ ਅੰਕੜਿਆਂ ਵਿਚ ਪੰਜਵੇਂ ਸਥਾਨ 'ਤੇ ਹੈ।