
ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ, ਕੈਨੇਡਾ ਦੀ ਟੀਮ ਖਿਤਾਬ ਦੀ ਦੌੜ ਤੋਂ ਬਾਹਰ
ਲੌਡਰਹਿਲ: ਭਾਰਤ ਅਤੇ ਕੈਨੇਡਾ ਵਿਚਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਨੂੰ ਸਨਿਚਰਵਾਰ ਨੂੰ ਇੱਥੇ ਗਿੱਲਾ ਆਊਟਫੀਲਡ ਹੋਣ ਕਾਰਨ ਬਿਨਾਂ ਇਕ ਵੀ ਗੇਂਦ ਖੇਡੇ ਰੱਦ ਕਰ ਦਿਤਾ ਗਿਆ। ਇਹ ਭਾਰਤ ਦਾ ਆਖਰੀ ਗਰੁੱਪ ਮੈਚ ਸੀ। ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ।
ਭਾਰਤ ਪਹਿਲਾਂ ਹੀ ਤਿੰਨ ਮੈਚ ਜਿੱਤ ਕੇ ਗਰੁੱਪ-ਏ ਤੋਂ ਸੁਪਰ ਅੱਠ ਲਈ ਕੁਆਲੀਫਾਈ ਕਰ ਚੁੱਕਾ ਹੈ। ਭਾਰਤੀ ਟੀਮ ਹੁਣ ਸੁਪਰ ਅੱਠ ’ਚ 20 ਜੂਨ ਨੂੰ ਅਫਗਾਨਿਸਤਾਨ ਨਾਲ ਭਿੜੇਗੀ। ਇਸ ਦੇ ਨਾਲ ਹੀ ਕੈਨੇਡਾ ਦੀ ਟੀਮ ਬਾਹਰ ਹੋ ਗਈ ਹੈ।
ਟਾਸ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ) ਹੋਣਾ ਸੀ। ਪਰ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਅਤੇ ਦੂਜੀ ਵਾਰ ਰਾਤ 9 ਵਜੇ ਪਿੱਚ ਦਾ ਨਿਰੀਖਣ ਕਰਨ ਤੋਂ ਬਾਅਦ ਅੰਪਾਇਰਾਂ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ।