
ਅਮਰੀਕਾ ਦੀ ਡ੍ਰੀਮ ਟੀਮ ਦਾ ਹਿੱਸਾ ਰਹੇ ਮਾਈਕਲ ਜਾਰਡਨ ਦੇ ਸਨੀਕਰਸ (ਮੈਚ ਵਿਚ ਪਾਏ ਜਾਣ ਵਾਲੇ ਬੂਟ) ਛੇ ਲੱਖ 15 ਹਜ਼ਾਰ ਡਾਲਰ ਰਿਕਾਰਡ ਕੀਮਤ ਵਿਚ ਨਿਲਾਮ ਹੋਏ ਹੋਏ ਹਨ।
ਨਵੀਂ ਦਿੱਲੀ: ਮਸ਼ਹੂਰ ਬਾਸਕੇਟਬਾਲ ਖਿਡਾਰੀ ਅਤੇ ਅਮਰੀਕਾ ਦੀ ਡ੍ਰੀਮ ਟੀਮ ਦਾ ਹਿੱਸਾ ਰਹੇ ਮਾਈਕਲ ਜਾਰਡਨ ਦੇ ਸਨੀਕਰਸ (ਮੈਚ ਵਿਚ ਪਾਏ ਜਾਣ ਵਾਲੇ ਬੂਟ) ਛੇ ਲੱਖ 15 ਹਜ਼ਾਰ ਡਾਲਰ ਰਿਕਾਰਡ ਕੀਮਤ ਵਿਚ ਨਿਲਾਮ ਹੋਏ ਹੋਏ ਹਨ। ਕ੍ਰਿਸਟੀ ਆਕਸ਼ਨ ਮੁਤਾਬਕ ਇਹਨਾਂ ਖ਼ਾਸ ਬੂਟਾਂ ਨੇ ਕਰੀਬ 4 ਕਰੋੜ 60 ਲੱਖ ਰੁਪਏ ਕਮਾਏ ਹਨ। ਕੰਪਨੀ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਇਸ ਬਾਸਕੇਟਬਾਲ ਸਟਾਰ ਦੇ ਬੂਟ ਰਿਕਾਰਡ ਕੀਮਤ ‘ਤੇ ਵਿਕੇ ਸੀ।
Michael Jordan
ਇਸ ਬਾਰ ਦੀ ਨਿਲਾਮੀ ਨੇ ਉਸ ਰਿਕਾਰਡ ਨੂੰ ਤੋੜ ਦਿੱਤਾ ਹੈ। ਮਈ ਵਿਚ ਏਅਰ ਜਾਰਡਨ-1 ਟੀਮ ਦੇ ਉਹਨਾਂ ਦੇ ਬੂਟ ਕਰੀਬ ਪੰਜ ਲੱਖ 60 ਹਜ਼ਾਰ ਡਾਲਰ ਵਿਚ ਵਿਕੇ ਸੀ। ਪਰ ਨਵੀਂ ਨਿਲਾਮੀ ਵਿਚ ਹਾਲਾਂਕਿ ਉਮੀਦ ਤੋਂ ਘੱਟ ਰਕਮ ਇਕੱਠੀ ਕੀਤੀ ਗਈ ਹੈ। ਅਯੋਜਕਾਂ ਨੂੰ ਉਮੀਦ ਸੀ ਕਿ ਇਸ ਤੋਂ ਉਹ ਸਾਢੇ ਛੇ ਲੱਖ ਤੋਂ ਸਾਢੇ ਅੱਠ ਲੱਖ ਡਾਲਰ ਦੀ ਰਕਮ ਇਕੱਠੀ ਕਰ ਲਈ ਜਾਵੇਗੀ।
Michael Jordan's Sneakers
ਅਯੋਜਕਾਂ ਦਾ ਕਹਿਣਾ ਹੈ ਕਿ ਸਨੀਕਰਸ ਏਅਰ ਜਾਨਡਨ-1 ਟੀਮ ਦੇ ਹਨ, ਜੋ ਐਨਬੀਏ ਸਟਾਰ ਨੇ 1985 ਦੇ ਇਕ ਪ੍ਰਦਰਸ਼ਨੀ ਮੈਚ ਵਿਚ ਪਾਏ ਸਨ। ਇਹ ਮੈਚ ਇਟਲੀ ਵਿਚ ਖੇਡਿਆ ਗਿਆ ਸੀ। ਇਸ ਮੈਚ ਵਿਚ ਜਾਰਡਨ ਨੇ ਗੇਂਦ ਨੂੰ ਇੰਨੀ ਜ਼ੋਰ ਨਾਲ ਮਾਰਿਆ ਸੀ ਕਿ ਬੈਕਬੋਰਡ ਦੀ ਕੱਚ ਟੁੱਟ ਗਈ ਸੀ। ਸੇਲਜ਼ ਮੁਖੀ ਨੇ ਕਿਹਾ ਕਿ ਇਹ ਬੂਟ ਅਸਲੀ ਹਨ ਅਤੇ ਉਹਨਾਂ ਨੇ ਬੂਟ ਪਾ ਕੇ ਕੁੱਲ 30 ਅੰਕ ਹਾਸਲ ਕੀਤੇ ਸੀ।
Michael Jordan's Sneakers
ਲਾਲ ਅਤੇ ਕਾਲੇ ਰੰਗ ਦੇ ਇਹ ਬੂਟ ਸ਼ਿਕਾਗੋ ਬੁਲਜ਼ ਦੀ ਉਹਨਾਂ ਦੀ ਟੀਮ ਦੇ ਹੀ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਰਡਨ ਨੇ ਅਪਣੇ 14 ਸਾਲ ਦੇ ਕੈਰੀਅਰ ਦੌਰਾਨ ਜਿੰਨੇ ਵੀ ਬੂਟ ਲਈ, ਉਹਨਾਂ ਸਾਰੇ 9 ਜੋੜੇ ਬੂਟਾਂ ਦੀ ਨਿਲਾਮੀ ਹੋ ਚੁੱਕੀ ਹੈ ਅਤੇ ਕ੍ਰਿਸਟੀ ਨੇ ਹੀ ਉਹਨਾਂ ਦੀ ਨਿਲਾਮੀ ਕੀਤੀ ਹੈ।
Michael Jordan
ਜੂਨ ਵਿਚ ਜਾਰਡਨ ਅਤੇ ਨਾਈਕੀ ਦੀ ਮਾਲਕੀਅਤ ਵਾਲੇ ਜਾਰਡਨ ਬ੍ਰਾਂਡ ਨੇ ਐਲਾਨ ਕੀਤਾ ਸੀ ਕਿ ਉਹ ਨਸਲੀ ਸਮਾਨਤਾ ਅਤੇ ਸਮਾਜਕ ਨਿਆਂ ਨੂੰ ਉਤਸ਼ਾਹ ਦੇਣ ਲਈ ਸਮਰਪਿਤ ਸੰਗਠਨਾਂ ਨੂੰ 10 ਕਰੋੜ ਦਾ ਦਾਨ ਦੇਣਗੇ। ਮਾਈਕਲ ਜਾਰਡਨ ਦੁਨੀਆਂ ਦੇ ਸਭ ਤੋਂ ਮਸ਼ਹੂਰ ਬਾਸਕੇਟਬਾਲ ਖਿਡਾਰੀਆਂ ਵਿਚੋਂ ਇਕ ਰਹੇ ਹਨ।