
ਸੋਮਵਾਰ ਨੂੰ ਯੂਪੀ ਯੋਧਾ ਅਤੇ ਬੰਗਲੁਰੂ ਬੁਲਜ਼ ਵਿਚਕਾਰ ਪਹਿਲਾ ਪਲੇਆਫ ਐਲੀਮੀਨੇਟਰ ਮੈਚ ਖੇਡਿਆ ਗਿਆ।
ਨਵੀਂ ਦਿੱਲੀ: ਸੋਮਵਾਰ ਨੂੰ ਯੂਪੀ ਯੋਧਾ ਅਤੇ ਬੰਗਲੁਰੂ ਬੁਲਜ਼ ਵਿਚਕਾਰ ਪਹਿਲਾ ਪਲੇਆਫ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਮੈਚ ਵਿਚ ਬੰਗਲੁਰੂ ਨੇ ਯੂਪੀ ਨੂੰ 48-45 ਦੇ ਫ਼ਰਕ ਨਾਲ ਹਰਾਇਆ। ਇਸ ਮੈਚ ਦੀ ਪਹਿਲੀ ਪਾਰੀ ਯੂਪੀ ਯੋਧਾ ਦੇ ਨਾਂਅ ਰਹੀ, ਜਿਸ ਵਿਚ ਯੂਪੀ ਨੇ 20-17 ਨਾਲ ਵਾਧਾ ਬਣਾ ਲਿਆ ਸੀ। ਹਾਲਾਂਕਿ ਆਲ ਆਊਟ ਹੋਣ ਤੋਂ ਬਾਅਦ ਪਵਨ ਸਹਿਰਾਵਤ ਨੇ ਦੋ ਵਾਰ ਸੁਪਰ ਰੇਡ ਨਾਲ ਅਪਣੀ ਟੀਮ ਦੀ ਵਾਪਸੀ ਕਰਵਾਈ।
U.P. Yoddha vs Bengaluru Bulls
ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਯੂਪੀ ਨੇ ਆਪਣੀ ਤਾਕਤ ਦਿਖਾਈ ਅਤੇ ਲੀਡ ਲੈ ਲਈ ਪਰ ਫਿਰ ਪਵਨ ਸਹਿਰਾਵਤ ਆਪਣੀ ਟੀਮ ਨੂੰ ਵਾਪਸ ਲੈ ਆਏ ਅਤੇ ਆਖਰੀ ਸਮੇਂ ਸਕੋਰ 36-36 'ਤੇ ਚਲੇ ਗਏ। ਜਿਸ ਕਾਰਨ ਮੈਚ 7 ਮਿੰਟ ਦੇ ਵਾਧੂ ਸਮੇਂ ਵਿਚ ਚਲਾ ਗਿਆ। ਇਸ ਵਿਚ ਪਵਨ ਨੇ ਫਿਰ ਆਪਣੀ ਟੀਮ 48-45 ਦੇ ਅੰਤਰ ਨਾਲ ਜਿੱਤ ਹਾਸਲ ਕਰਵਾਈ।
U Mumba vs Haryana Steelers
ਯੂ ਮੁੰਬਾ ਬਨਾਮ ਹਰਿਆਣਾ ਸਟੀਲਰਜ਼
ਦਿਨ ਦਾ ਦੂਜਾ ਮੈਚ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਇਸ ਵਿਚ ਮੁੰਬਾ ਦੀ ਟੀਮ ਨੇ ਮੈਚ 48-36 ਦੇ ਫ਼ਰਕ ਨਾਲ ਜਿੱਤ ਲਿਆ। ਇਸ ਮੈਚ ਵਿਚ ਮੁੰਬਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਕਤਰਫਾ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ਵਿਚ ਮੁੰਬਾ ਦੀ ਟੀਮ ਨੇ 23-15 ਦੀ ਲੀਡ ਲੈ ਲਈ।ਜਦੋਂ ਦੂਜੀ ਪਾਰੀ ਦੇ ਖੇਡ ਸ਼ੁਰੂ ਹੋਇਆ ਤਾਂ ਯੂ ਮੁੰਬਾ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਹਰਿਆਣਾ ਦੀ ਟੀਮ ਦੀ ਹਰ ਕੋਸ਼ਿਸ਼ ਵਿਚ ਅਸਫਲ ਰਹੀ। ਇਸ ਦੇ ਕਾਰਨ ਮੁੰਬਾ ਦੀ ਟੀਮ ਨੇ ਆਪਣਾ ਸਫਰ ਅੱਗੇ ਜਾਰੀ ਰੱਖਿਆ ਹੈ ਅਤੇ ਹਰਿਆਣਾ ਦੀ ਟੀਮ ਦਾ ਸਫਰ ਹੁਣ ਖਤਮ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ