
ਤਜਰਬੇਕਾਰ ਏਕਤਾ ਬਿਸ਼ਤ ਦੀ ਅਗਵਾਈ ਵਿਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਮਹਿਲਾ ਟੀਮ...................
ਵਡੋਦਰਾ : ਤਜਰਬੇਕਾਰ ਏਕਤਾ ਬਿਸ਼ਤ ਦੀ ਅਗਵਾਈ ਵਿਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤੀਜੇ ਅਤੇ ਆਖਰੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਛੇ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਕਲੀਨ ਸਵੀਪ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ 45.5 ਓਵਰਾਂ ਵਿੱਚ 146 ਦੌੜਾਂ 'ਤੇ ਆਲ ਆਉਟ ਹੋ ਗਈ ਪਰ ਸਪਿੰਨਰਾਂ ਨੇ ਵਧੀਆ ਸਕੋਰ ਦਾ ਬਚਾਅ ਕੀਤਾ ਅਤੇ ਦਖਣੀ ਅਫਰੀਕਾ ਦੀ ਟੀਮ 48 ਓਵਰਾਂ ਵਿਚ 140 ਦੌੜਾਂ ਤੇ ਆਉਟ ਹੋ ਗਈ।
Womens Cricket Indias
ਮੈਚ ਦੀ ਸਰਬੋਤਮ ਖਿਡਾਰੀ ਚੁਣੀ ਗਏ ਖੱਬੇ ਹੱਥ ਦੇ ਸਪਿਨਰ ਏਕਤਾ ਬਿਸ਼ਟ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਕ ਹੋਰ ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਆਫ ਸਪਿੰਨਰ ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਰਮਨਪ੍ਰੀਤ ਕੌਰ, ਜੈਮੀਮਾ ਰੌਡਰਿਗਜ਼ ਅਤੇ ਮਾਨਸੀ ਜੋਸ਼ੀ ਨੂੰ ਇਕ ਇਕ ਵਿਕਟ ਮਿਲਿਆ।
Womens Cricket Indias
ਦੱਖਣੀ ਅਫ਼ਰੀਕਾ ਦੇ ਸੱਤ ਖਿਡਾਰੀ ਦੋਹਰੇ ਅੰਕ 'ਤੇ ਪਹੁੰਚੇ ਪਰ ਮਾਰੀਜਨ ਕੈਪ (29) ਨੇ ਉਸ ਦੀ ਤਰਫੋਂ ਸਭ ਤੋਂ ਵੱਧ ਸਕੋਰ ਬਣਾਇਆ। ਕੈਪ ਨੂੰ ਲੜੀ ਦਾ ਸਰਬੋਤਮ ਖਿਡਾਰੀ ਵੀ ਚੁਣਿਆ ਗਿਆ। ਇਸ ਤੋਂ ਪਹਿਲਾਂ ਭਾਰਤ ਚੰਗੀ ਸ਼ੁਰੂਆਤ ਨਹੀਂ ਕਰ ਸਕਿਆ ਅਤੇ ਦੂਜੇ ਓਵਰ ਤਕ ਉਨ੍ਹਾਂ ਦੇ ਦੋਵੇਂ ਸਲਾਮੀ ਬੱਲੇਬਾਜ਼ ਪ੍ਰਿਆ ਪੂਨੀਆ (0) ਅਤੇ ਰਾਡਰਿਗਜ਼ (3) ਪਵੇਲੀਅਨ ਵਿਚ ਸਨ।
Womens Cricket Indias
ਪੂਨਮ ਰਾਉਤ (15) ਅਤੇ ਕਪਤਾਨ ਮਿਤਾਲੀ ਰਾਜ (11) ਵੀ ਕ੍ਰੀਜ਼ ਉੱਤੇ ਕਾਫ਼ੀ ਸਮਾਂ ਬਿਤਾਉਣ ਦੇ ਬਾਵਜੂਦ ਲੰਬੀ ਪਾਰੀ ਨਹੀਂ ਖੇਡ ਸਕੀ। ਭਾਰਤ ਦਾ ਸਕੋਰ 30 ਵੇਂ ਓਵਰ 'ਚ ਛੇ ਵਿਕਟਾਂ 'ਤੇ 71 ਦੌੜਾਂ ਸੀ ਪਰ ਹਰਮਨਪ੍ਰੀਤ (38) ਅਤੇ ਸ਼ਿਖਾ ਪਾਂਡੇ (40 ਗੇਂਦਾਂ 'ਤੇ 35) ਦੀਆਂ ਕੋਸ਼ਿਸ਼ਾਂ ਨੇ ਟੀਮ ਨੂੰ 150 ਦੌੜਾਂ ਦੇ ਨੇੜੇ ਪਹੁੰਚਾਇਆ। ਹਰਮਨਪ੍ਰੀਤ ਨੇ ਅਪਣੀ 76 ਗੇਂਦਾਂ ਦੀ ਪਾਰੀ ਵਿਚ ਪੰਜ ਚੌਕੇ ਲਗਾਏ ਜਦਕਿ ਸ਼ਿਖਾ ਦੀ ਪਾਰੀ ਵਿਚ 6 ਚੌਕੇ ਸ਼ਾਮਲ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।