
ਸ਼ੇਨ ਵਾਟਸਨ, ਸ਼ਾਹਿਦ ਅਫ਼ਰੀਦੀ, ਇਯੋਨ ਮਾਰਗਨ, ਰਾਸ਼ਿਦ ਖ਼ਾਨ, ਸੁਨੀਲ ਨਰੇਨ, ਡੈਰੇਨ ਸੈਮੀ ਅਤੇ ਬ੍ਰੈਂਡਨ ਮੈਕੁਲਮ ਵਰਗੇ...
ਨਵੀਂ ਦਿੱਲੀ (ਪੀਟੀਆਈ) : ਸ਼ੇਨ ਵਾਟਸਨ, ਸ਼ਾਹਿਦ ਅਫ਼ਰੀਦੀ, ਇਯੋਨ ਮਾਰਗਨ, ਰਾਸ਼ਿਦ ਖ਼ਾਨ, ਸੁਨੀਲ ਨਰੇਨ, ਡੈਰੇਨ ਸੈਮੀ ਅਤੇ ਬ੍ਰੈਂਡਨ ਮੈਕੁਲਮ ਵਰਗੇ ਸਟਾਰ ਖਿਡਾਰੀ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਟੀ-10 ਲੀਗ ਦੇ ਦੂਜੇ ਵਰਜਨ ਵਿਚ ਆਈਕਨ ਖਿਡਾਰੀ ਹੋਣਗੇ, ਲੀਗ ਦਾ ਦੂਜਾ ਵਰਜਨ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ 21 ਨਵੰਬਰ ਤੋਂ ਦੋ ਦਸੰਬਰ ਤਕ ਖੇਡਿਆ ਜਾਵੇਗਾ। ਇਸ ਲੀਗ ਵਿਚ ਪਾਕਿਸਤਾਨ ਦੇ ਆਲਰਾਉਂਡਰ ਖਿਡਾਰੀ ਸੋਏਬ ਮਲਿਕ ਨੇ ਵੀ ਹਿੱਸਾ ਲੈਣਾ ਸੀ। ਪਰ ਉਹਨਾਂ ਨੇ ਹੁਣ ਇਸ ਲੀਗ ਵਿਚ ਖੇਡਣ ਤੋਂ ਮਨ੍ਹਾ ਕਰ ਦਿਤਾ ਹੈ।
ਦੱਸ ਦਈਏ ਕਿ ਹਾਲ ਹੀ ਵਿਚ ਪਾਕਿਸਤਾਨ ਦੇ ਸੋਏਬ ਮਲਿਕ ਇਕ ਬੇਟੇ ਦੇ ਪਿਤਾ ਬਣੇ ਹਨ। ਉਹ ਅਪਣੀ ਪਤਨੀ ਸਾਨੀਆ ਮਿਰਜ਼ਾ ਅਤੇਬੇਟੇ ਇਜਾਨ ਦੇ ਨਾਲ ਸਮਾਂ ਬਿਤਾਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਇਸ ਲੀਗ ਵਿਚ ਖੇਡਣ ਤੋਂ ਮਨ੍ਹਾ ਕਰ ਦਿਤਾ ਹੈ। ਹਾਲਾਂਕਿ, ਸਾਨੀਆ ਮਿਰਜ਼ਾ ਚਾਹੁੰਦੀ ਹੈ ਕਿ ਸੋਏਬ ਇਸ ਲੀਗ ਵਿਚ ਖੇਡੇ। ਸੋਏਬ ਮਲਿਕ ਨੇ ਟੀ-10 ਲੀਗ ਤੋਂ ਬਾਹਰ ਹੋਣ ਦੀ ਜਾਣਕਾਰੀ ਅਪਣੇ ਆਫ਼ੀਸ਼ੀਅਲ ਟਵਿਟਰ ਹੈਂਡਿਲ ਤੋਂ ਦਿਤੀ ਹੈ। ਸੋਏਬ ਮਲਿਕ ਨੇ ਟਵੀਟ ਕੀਤਾ ਹੈ, ‘ਮਿਕਸ ਫੀਲਿੰਗ ਦੇ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਪੰਜਾਬੀ ਲੀਜੇਂਟਸ ਦੇ ਨਾਲ ਟੀ-10 ਲੀਗ ਦਾ ਹਿੱਸਾ ਨਹੀਂ ਰਹਿ ਸਕਦਾ।
ਕਿਉਂਕਿ ਮੈਂ ਅਪਣੇ ਪਰਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਇਹ ਮੇਰੇ ਲਈ ਕਾਫ਼ੀ ਮੁਸ਼ਕਿਲ ਫ਼ੈਸਲਾ ਸੀ। ਮੇਰੀ ਪਤਨੀ ਚਾਹੁੰਦੀ ਹੈ ਕਿ ਮੈਂ ਖੇਡਾਂ, ਪਰ ਪਤਨੀ ਅਤੇ ਬੇਟੇ ਦੇ ਅੱਗੇ ਕੁਝ ਨਹੀਂ ਹੈ। ਉਮੀਦ ਹੈ ਕਿ ਤੁਸੀਂ ਮੈਨੂੰ ਸਮਝ ਸਕੋਗੇ। ਭਾਰਤੀ ਟੈਨਿਸ ਸਟਾਰ ਖਿਡਾਰੀ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸੋਏਬ ਮਲਿਕ ਦੇ 30 ਅਕਤੂਬਰ ਨੂੰ ਬੇਟੇ ਨੇ ਜਨਮ ਲਿਆ ਹੈ। ਸੋਏਬ ਅਤੇ ਸਾਨੀਆ ਨੇ ਅਪਣੇ ਬੇਟੇ ਦਾ ਨਾਮ ‘ਇਜਾਨ ਮਿਰਜ਼ਾ ਮਲਿਕ’ ਰੱਖਿਆ ਹੈ। ਸਾਨੀਆ ਅਤੇ ਸੋਏਬ ਦਾ ਮੰਨਣਾ ਹੈ ਕਿ ਪਹਿਲਾ ਨਾਮ ਭਗਵਾਨ ਦਾ ਤੋਹਫ਼ਾ ਹੈ। ਅਤੇ ਉਹਨਾਂ ਲਈ ਉਹਨਾਂ ਦਾ ਬੇਟਾ ਭਗਵਾਨ ਦਾ ਤੋਹਫ਼ਾ ਹੈ।
ਸੋਏਬ ਨੇ ਸ਼ੋਸ਼ਲ ਮੀਡੀਆ ‘ਤੇ ਟਵੀਟ ਦੇ ਜ਼ਰੀਏ ਅਪਣੇ ਪਿਤਾ ਬਨਣ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਟਵੀਟ ਕੀਤਾ, ਇਹ ਐਲਾਨ ਕਰਕੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੇਟੇ ਨੇ ਜਨਮ ਲਿਆ ਹੈ, ਅਤੇ ਮੇਰੀ ਪਤਨੀ ਸਿਹਤਮੰਦ ਹੈ ਤੁਹਾਡੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਲਈ ਬਹੁਤ ਧੰਨਵਾਦ, ਸੋਏਬ ਅਤੇ ਸਾਨੀਆ ਨੇ ਹੈਦਰਾਬਾਦੀ ਰਿਵਾਜ਼ ਨਾਲ 12 ਅਪ੍ਰੈਲ 2010 ਨੂੰ ਵਿਆਹ ਕੀਤਾ ਸੀ। ਸਾਨੀਆ ਨੇ ਕਿਹਾ, ਮਾਂ ਬਣਨਾ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ, ਜਿਹੜੀ ਤੁਹਾਡੀ ਪਹਿਚਾਣਾ ਹੈ। ਟੂਰਨਾਮੈਂਟ ਵਿਚ ਇਹ ਵਾਰ ਕੁੱਲ ਅੱਠ ਟੀਮਾਂ ਹਿੱਸਾ ਲੈਣਗੀਆਂ।
ਇਹਨਾਂ ਵਿਚ ਕੇਰਲਾ ਕਿੰਗਜ਼, ਪੰਜਾਬ ਲੇਜੇਂਡਸ, ਮਰਾਠਾ ਅਰੇਬਿਯੰਸ, ਰਾਜਪੂਤ, ਨਾਰਥਨ ਵਾਰੀਅਸ ਅਤੇ ਪਖਤੂਨਸ ਸ਼ਾਮਲ ਹਨ । ਇਹਨਾਂ ਅੱਠ ਟੀਮਾਂ ਦੇ ਵਿਚ 29 ਤੋਂ ਵੱਧ ਮੈਡ ਖੇਡੇ ਜਾਣਗੇ। ਅਫ਼ਰੀਦੀ ਅਤੇ ਵਿਰੇਂਦਰ ਸਹਿਵਾਗ ਲੀਗ ਦੇ ਆਈਕਨਸ ਖਿਡਾਰੀ ਹਨ। ਲੀਗ ਵਿਚ ਲਗਪਗ 80 ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣਗੇ। ਇਹਨਾਂ ਵਿਚ ਵੈਸਟ ਇੰਡੀਜ਼ ਦੇ ਕ੍ਰਿਸ ਗੇਲ, ਕਿਰੇਨ ਪੋਲਾਰਡ, ਡਵੇਨ ਸਮਿਥ, ਅਫ਼ਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ, ਮੁਹੰਮਦ ਸ਼ਹਿਜਾਦ, ਮੁਹੰਮਦ ਨਬੀ ਅਤੇ ਇੰਗਲੈਂਡ ਦੇ ਜੈਸਨ ਰਾਇ ਅਤੇ ਸੈਮ ਬਿਲਿੰਗਸ ਸ਼ਾਮਲ ਹਨ।