
ਭਾਰਤੀ ਟੀਮ ਆਈ.ਸੀ.ਸੀ ਵਿਸ਼ਵ ਟੀ20 ਦੇ ਗਰੁੱਪ ਵੀ ਦੇ ਮਕਾਬਲੇ ਵਿਚ ਅੱਜ ਆਇਰਲੈਂਡ ਨਾਲ ਭਿੜੇਗੀ। ਹਰਮਨਪ੍ਰੀਤ ਕ੍ਰੌਰ ਦੀ...
ਜਾਰਜਟਾਊਨ (ਪੀਟੀਆਈ) : ਭਾਰਤੀ ਟੀਮ ਆਈ.ਸੀ.ਸੀ ਵਿਸ਼ਵ ਟੀ20 ਦੇ ਗਰੁੱਪ ਵੀ ਦੇ ਮਕਾਬਲੇ ਵਿਚ ਅੱਜ ਆਇਰਲੈਂਡ ਨਾਲ ਭਿੜੇਗੀ। ਹਰਮਨਪ੍ਰੀਤ ਕ੍ਰੌਰ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਜੇਕਰ ਆਇਰਲੈਂਡ ਨੂੰ ਹਰਾਉਂਦੀ ਹੈ ਤਾਂ ਉਹ ਸੈਮੀਫਾਇਨਲ ਵਿਚ ਅਪਣੀ ਥਾਂ ਪੱਕੀ ਲੈਂਦੀ ਹੈ। ਭਾਰਤੀ ਟੀਮ ਅਪਣੇ ਪਹਿਲੇ ਦੋ ਮੈਚ ਜਿੱਤ ਚੁੱਕੀ ਹੈ। ਉਸ ਨੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 34 ਰਨ ਤੋਂ ਅਤੇ ਦੂਜੇ ਮੈਚ ਵਿਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਗਰੁੱਪ ਬੀ ਤੋਂ ਆਸਟ੍ਰੇਲੀਆ ਦੀ ਟੀਮ ਪਹਿਲਾਂ ਹੀ ਸੈਮੀਫਾਇਨਲ ਵਿਚ ਅਪਣੀ ਥਾਂ ਪੱਕੀ ਕਰ ਚੁੱਕੀ ਹੈ।
ਉਸ ਨੇ ਅਪਣੇ ਸ਼ੁਰੂਆਤੀ ਤਿੰਨ ਮੈਚ ਜਿੱਤ ਲਏ ਹਨ। ਭਾਰਤੀ ਟੀਮ ਨੇ ਦੋਨਾਂ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲੇ ਮੈਚ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਨੌਜ਼ਵਾਨ ਜੇਮਿਮਾਹ ਰੋਜ੍ਰਿਗਜ਼ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਦੂਜੇ ਮੈਚ ਚੰਗੀ ਖਿਡਾਰਨ ਮਿਤਾਲੀ ਰਾਜ ਨੇ ਅਰਧ ਸੈਂਕੜਾ ਬਣਾਇਆ ਸੀ। ਹੁਣ ਅਗਲੇ ਮੈਚ ਵਿਚ ਭਾਰਤ ਨੂੰ ਉਮੀਦ ਹੋਵੇਗੀ ਕਿ ਉਸ ਦੀ ਸਟਾਰ ਬੱਲੇਬਾਜ ਸਿਮ੍ਰਤੀ ਮੰਧਾਨਾ ਦਾ ਬੱਲਾ ਚੱਲੇ ਅਤੇ ਉਹ ਵੱਡੀ ਪਾਰੀ ਖੇਡੇ ਹਰਮਨਪ੍ਰੀਤ ਕੌਰ ਮਿਤਾਲੀ ਤੋਂ ਇਸ ਮੈਚ ਵਿਚ ਅਪਣੇ ਪ੍ਰਦਰਸ਼ਨ ਨੂੰ ਕਾਇਮ ਰੱਖਣ ਦੀ ਉਮੀਦ ਹੈ।
ਟੀਮ ਪ੍ਰਬੰਧਕ ਵੇਦਾ ਕ੍ਰਿਸ਼ਨਾ ਮੂਰਤੀ, ਤਾਨੀਆ ਭਾਟੀਆ, ਡਾਇਲਾਨ ਹੇਮਲਤਾ ਤੋਂ ਰਨਾਂ ਦੀ ਉਮੀਦ ਹੋਵੇਗੀ। ਜੇਕਰ ਭਾਰਤ ਦੀ ਗੇਂਦਬਾਜੀ ਦੀ ਗੱਲ ਕਰੀਏ ਤਾਂ ਸਪਿੰਨਰ ਡਾਇਲਾਨ ਹੇਮਲਤਾ ਅਤੇ ਪੂਨਮ ਯਾਦਵ ਉਤੇ ਵੱਡੇ ਜਿੰਮਵਾਰੀ ਹੋਵੇਗੀ। ਸ਼ੁਰੂਆਤੀ ਦੋ ਮੈਚਾਂ ਵਿਚ ਇਹਨਾਂ ਦੋਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹੇਮਲਤਾ ਨੇ ਦੋ ਮੈਚਾਂ ਵਿਚ ਛੇ ਵਿਕਟ ਹਾਂਸਲ ਕੀਤੇ ਸੀ। ਪੂਨਮ ਨੇ ਚਾਰ ਵਿਕਟ ਅਪਣੇ ਨਾਮ ਕੀਤੇ ਸੀ। ਦੋ ਮੈਚ ਜਿੱਤਣ ਤੋਂ ਬਾਅਦ ਹੁਣ ਭਾਰਤ ਦਾ ਸਾਹਮਣਾ ਇਕ ਅਜਿਹੀ ਟੀਮ ਨਾਲ ਹੈ ਜਿਸ ਨੂੰ ਦੋਨਾਂ ਮੈਚਾਂ ਵਿਚ ਹਾਰ ਪ੍ਰਾਪਤ ਹੋਈ ਹੈ।
ਆਇਰਲੈਂਡ ਨੂੰ ਪਹਿਲੇ ਮੈਚ ਵਿਚ ਆਸਟ੍ਰੇਲੀਆ ਅਤੇ ਦੂਜੇ ਮੈਚ ਵਿਚ ਪਾਕਿਸਤਾਨ ਤੋਂ ਹਾਰ ਮਿਲੀ ਸੀ। ਦੋਨਾਂ ਮੈਚਾਂ ਵਿਚ ਉਸ ਦੀ ਬੱਲੇਬਾਜੀ ਅਸਫ਼ਲ ਰਹੀ ਸੀ। ਪਹਿਲੇ ਮੈਚ ਵਿਚ ਉਹਨਾਂ ਦੀਆਂ ਮੁਟਿਆਰਾਂ ਸਿਰਫ਼ 93 ਰਨ ਹੀ ਬਣਾ ਸਕੀਆ ਸੀ। ਦੂਜੇ ਮੈਚ ਵਿਚ ਟੀਮ ਨੇ 101 ਰਨ ਬਣਾਏ ਸੀ। ਗੇਂਦਬਾਜਾਂ ਨੇ ਵੀ ਆਇਰਲੈਂਡ ਨੂੰ ਨਿਰਾਸ਼ ਕੀਤਾ ਸੀ। ਦੋ ਮੈਚਾਂ ਵਿਚ ਉਸ ਦੇ ਗੇਂਦਬਾਜ ਸਿਰਫ਼ ਸੱਤ ਵਿਕਟ ਹੀ ਲੈ ਸਕੇ ਸੀ। ਉਸ ਲਈ ਚੰਗੀ ਗੱਲ ਇਹ ਹੈ ਕਿ ਤੇਜ਼ ਗੇਂਦਬਾਜ ਲੂਸੀ ਓ ਰੇਲੀ ਨੇ ਪਿਛਲੇ ਮੈਚ ਵਿਚ ਅਪਣੀ ਫਾਰਮ ਵਿਚ ਵਾਪਸੀ ਕੀਤੀ ਹੈ। ਪਿਛਲੇ ਮੈਚ ਵਿਚ ਉਹਨਾਂ ਨੇ ਤਿੰਨ ਵਿਕਟ ਹਾਂਸਲ ਕੀਤੇ ਸੀ।