Hardik Pandya News: ਮੁੰਬਈ ਇੰਡੀਅਨਜ਼ ਦਾ ਐਲਾਨ, IPL 2024 ਲਈ Hardik Pandya ਬਣੇ ਕਪਤਾਨ 
Published : Dec 15, 2023, 8:09 pm IST
Updated : Dec 15, 2023, 8:09 pm IST
SHARE ARTICLE
Hardik Pandya
Hardik Pandya

IPL 2024 'ਚ ਰੋਹਿਤ ਦੀ ਜਗ੍ਹਾ ਮਿਲੀ ਕਪਤਾਨੀ

Hardik Pandya:  ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ ਦੇ 2024 ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਉਹ ਰੋਹਿਤ ਸ਼ਰਮਾ ਦੀ ਜਗ੍ਹਾ ਲੈਣਗੇ, ਜਿਸ ਨੇ MI ਨੂੰ 5 ਖ਼ਿਤਾਬ ਜਿੱਤੇ ਹਨ। ਮੁੰਬਈ ਇੰਡੀਅਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।   

ਹਾਲਾਂਕਿ ਫ੍ਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਦੀ ਭੂਮਿਕਾ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਫਰੈਂਚਾਇਜ਼ੀ ਨੇ ਪੰਡਯਾ ਨੂੰ 19 ਦਿਨ ਪਹਿਲਾਂ ਗੁਜਰਾਤ ਟਾਇਟਨਸ ਨਾਲ 15 ਕਰੋੜ ਰੁਪਏ ਵਿੱਚ ਸੌਦਾ ਕੀਤਾ ਸੀ। ਪੰਡਯਾ ਲਈ ਦੋਵਾਂ ਫ੍ਰੈਂਚਾਇਜ਼ੀ ਵਿਚਕਾਰ ਨਕਦ ਸੌਦਾ ਹੋਇਆ ਸੀ। ਉਦੋਂ ਤੋਂ ਹੀ ਪੰਡਯਾ ਦੇ ਕਪਤਾਨ ਬਣਨ ਦੀਆਂ ਅਟਕਲਾਂ ਲੱਗੀਆਂ ਹੋਈਆਂ ਸਨ। 

ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਆਲਰਾਊਂਡਰ ਖਿਡਾਰੀ ਪੰਡਯਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲਣ ਲਈ ਤਿਆਰ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਅਤੇ ਸਭ ਤੋਂ ਸਫ਼ਲ ਕਪਤਾਨ ਰੋਹਿਤ ਸ਼ਰਮਾ ਦੀ ਥਾਂ ਲੈਣਗੇ। ਮੁੰਬਈ ਫਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਤੋਂ ਬਾਅਦ ਹਾਰਦਿਕ ਪੰਡਯਾ 'ਤੇ ਕਪਤਾਨੀ ਲਈ ਭਰੋਸਾ ਜਤਾਇਆ ਹੈ।

ਪੰਡਯਾ ਨੇ ਪਹਿਲੇ ਹੀ ਸੀਜ਼ਨ 'ਚ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਸੀ। ਗੁਜਰਾਤ ਦੀ ਟੀਮ 2022 ਸੀਜ਼ਨ ਵਿਚ ਚੈਂਪੀਅਨ ਅਤੇ 2023 ਵਿਚ ਉਪ ਜੇਤੂ ਰਹੀ। ਪੰਡਯਾ ਦੇ ਜਾਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਹੈ। ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਦੇ 5ਵੇਂ ਨਿਯਮਤ ਕਪਤਾਨ ਹੋਣਗੇ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ, ਰਿਕੀ ਪੋਂਟਿੰਗ, ਹਰਭਜਨ ਸਿੰਘ ਅਤੇ ਸਚਿਨ ਤੇਂਦੁਲਕਰ ਟੀਮ ਦੀ ਕਪਤਾਨੀ ਕਰ ਚੁੱਕੇ ਹਨ।  

(For more news apart from Hardik Pandya, stay tuned to Rozana Spokesman)


 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement