ਹਾਰਦਿਕ ਦੇ ਪਿਤਾ ਦਾ ਵੱਡਾ ਖੁਲਾਸਾ, ਮੇਰੇ 'ਸਾਊ ਪੁੱਤ' ਨੇ ਖੁਦ ਨੂੰ ਕਰ ਲਿਆ ਕਮਰੇ ‘ਚ ਬੰਦ
Published : Jan 16, 2019, 5:13 pm IST
Updated : Jan 16, 2019, 5:31 pm IST
SHARE ARTICLE
Hardik Pandya
Hardik Pandya

ਟੀਮ ਇੰਡੀਆ ਦੇ ਆਲਰਾਊਡਰ ਹਾਰਦਿਕ ਪਾਂਡਿਆ ਔਖੇ ਦੌਰ ਵਿਚੋਂ ਲੰਘ.....

ਨਵੀਂ ਦਿੱਲੀ : ਟੀਮ ਇੰਡੀਆ ਦੇ ਆਲਰਾਊਡਰ ਹਾਰਦਿਕ ਪਾਂਡਿਆ ਔਖੇ ਦੌਰ ਵਿਚੋਂ ਲੰਘ ਰਹੇ ਹਨ। ਕ੍ਰਿਕੇਟਰ ਨੇ ਅਪਣੀ ਟੀਮ ਦੇ ਸਾਥੀ ਕੇਐਲ ਰਾਹੁਲ ਦੇ ਨਾਲ 'ਕਾਫ਼ੀ ਵਿਦ ਕਰਨ' ਸ਼ੋਅ ਵਿਚ ਔਰਤਾਂ ਵਿਰੁਧ ਗਲਤ ਬਿਆਨ ਦੇ ਕੇ ਵਿਵਾਦਾਂ ਨੂੰ ਅਵਾਜ਼ ਦਿਤੀ। ਇਸ ਦਾ ਨਤੀਜਾ ਵੀ ਪਾਂਡਿਆ ਨੂੰ ਭੁਗਤਣਾ ਪਿਆ ਅਤੇ ਆਸਟਰੇਲੀਆ ਅਤੇ ਨਿਊਜੀਲੈਂਡ ਦੌਰੇ ਤੋਂ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ। ਬੀਸੀਸੀਆਈ ਦੇ ਅਗਲੇ ਫ਼ੈਸਲੇ ਤੱਕ ਉਹ ਮੁਅੱਤਲ ਰਹਿਣਗੇ। 25 ਸਾਲ ਦੇ ਹਾਰਦਿਕ ਪਾਂਡਿਆ ਬਾਰੇ ਉਨ੍ਹਾਂ ਦੇ ਪਿਤਾ ਨੇ ਵੱਡਾ ਖੁਲਾਸਾ ਕੀਤਾ ਹੈ।

Hardik PandyaHardik Pandya

ਪਿਤਾ ਨੇ ਦੱਸਿਆ ਕਿ ਹਾਰਦਿਕ ਬਹੁਤ ਨਿਰਾਸ਼ ਹਨ ਅਤੇ ਉਨ੍ਹਾਂ ਨੇ ਅਪਣੇ ਆਪ ਨੂੰ ਕਮਰੇ ਵਿਚ ਕੈਦ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਵਿਚ ਹਾਰਦਿਕ ਦੇ ਪਿਤਾ ਨੇ ਕਿਹਾ, ਮੇਰਾ ਪੁੱਤਰ ਬਹੁਤ ਨਿਰਾਸ਼ ਹੈ। ਟੀਵੀ ਸ਼ੋਅ ਉਤੇ ਦਿਤੇ ਬਿਆਨਾਂ ਦਾ ਉਸ ਨੂੰ ਦੁਖ ਹੈ। ਉਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਭਵਿੱਖ ਵਿਚ ਉਹ ਕਦੇ ਅਜਿਹੀ ਗਲਤੀ ਨਹੀਂ ਕਰਨਗੇ। ਅਸੀਂ ਵੀ ਤੈਅ ਕੀਤਾ ਹੈ ਕਿ ਉਸ ਨਾਲ ਇਸ ਵਿਸ਼ੇ ਉਤੇ ਗੱਲਬਾਤ ਨਹੀਂ ਕਰਨਗੇ। ਪਿਤਾ ਨੇ ਦੱਸਿਆ, ਜਦੋਂ ਤੋਂ ਹਾਰਦਿਕ ਆਸਟਰੇਲੀਆ ਤੋਂ ਮੁੜਿਆ ਹੈ ਉਦੋਂ ਤੋਂ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਉਹ ਕਿਸੇ ਦੇ ਫੋਨ ਕਾਲ ਵੀ ਨਹੀਂ ਲੈ ਰਿਹਾ।

Hardik Pandya, KL RahulHardik Pandya-KL Rahul

ਉਸ ਨੂੰ ਪਤੰਗ ਉਡਾਉਣ ਦਾ ਸ਼ੌਕ ਹੈ, ਪਰ ਇਸ ਵਾਰ ਨਿਰਾਸ਼ਾ ਦੇ ਚਲਦੇ ਉਸ ਨੇ ਮਕਰ ਸੰਕਰਾਂਤੀ ਉਤੇ ਪਤੰਗ ਵੀ ਨਹੀਂ ਉਡਾਈ। ਸਾਨੂੰ ਬੀਸੀਸੀਆਈ ਦੇ ਫ਼ੈਸਲੇ ਦਾ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਂਡਿਆ ਦੇ ਪਿਤਾ ਨੇ ਅਪਣੇ ਪੁੱਤਰ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਹਾਰਦਿਕ ਨੇ ਜੋ ਕੁੱਝ ਵੀ ਕਿਹਾ, ਉਹ ਮਸਤੀ ਭਰੇ ਅੰਦਾਜ਼ ਵਿਚ ਕਿਹਾ ਸੀ। ਉਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ। ਹਾਰਦਿਕ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਾਲਾਂਕਿ ਸ਼ੋਅ ਵਿਚ ਹਾਰਦਿਕ ਨੇ ਜੋ ਖੁਲਾਸੇ ਕੀਤੇ ਉਸ ਨਾਲ ਕ੍ਰਿਕਟਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement