Wrestling Federation of India Controversy: ਗੱਲਬਾਤ ਰਾਹੀਂ ਮੁਅੱਤਲੀ ਹਟਾਉਣਾ ਚਾਹੁੰਦਾ ਹੈ WFI; ਕਿਹਾ, ਫਿਲਹਾਲ ਕੋਈ ਟਕਰਾਅ ਨਹੀਂ
Published : Jan 16, 2024, 7:33 pm IST
Updated : Jan 16, 2024, 7:33 pm IST
SHARE ARTICLE
Wrestling Federation of India Controversy
Wrestling Federation of India Controversy

ਡਬਲਿਊ.ਐੱਫ.ਆਈ. ਨੇ ਪਹਿਲਾਂ ਕਿਹਾ ਸੀ ਕਿ ਉਹ ਮੁਅੱਤਲੀ ਵਾਪਸ ਲੈਣ ਲਈ ਕਾਨੂੰਨ ਦਾ ਸਹਾਰਾ ਲਵੇਗਾ ਪਰ ਕਾਰਜਕਾਰੀ ਕੌਂਸਲ ਦੀ ਮੀਟਿੰਗ ਦੌਰਾਨ ਅਪਣਾ ਮਨ ਬਦਲ ਲਿਆ।

Wrestling Federation of India Controversy: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੇ ਮੰਗਲਵਾਰ ਨੂੰ ਮੁਅੱਤਲੀ ਹਟਾਉਣ ਲਈ ਖੇਡ ਮੰਤਰਾਲੇ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਫਿਲਹਾਲ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦਾ ਪਰ ਜੇਕਰ ਗੱਲਬਾਤ ਅਸਫਲ ਰਹਿੰਦੀ ਹੈ ਤਾਂ ਕਾਨੂੰਨੀ ਬਦਲਾਂ ’ਤੇ ਵਿਚਾਰ ਕੀਤਾ ਜਾਵੇਗਾ।

ਡਬਲਿਊ.ਐੱਫ.ਆਈ. ਨੇ ਪਹਿਲਾਂ ਕਿਹਾ ਸੀ ਕਿ ਉਹ ਮੁਅੱਤਲੀ ਵਾਪਸ ਲੈਣ ਲਈ ਕਾਨੂੰਨ ਦਾ ਸਹਾਰਾ ਲਵੇਗਾ ਪਰ ਕਾਰਜਕਾਰੀ ਕੌਂਸਲ ਦੀ ਮੀਟਿੰਗ ਦੌਰਾਨ ਅਪਣਾ ਮਨ ਬਦਲ ਲਿਆ। ਮੀਟਿੰਗ ਦੀ ਪ੍ਰਧਾਨਗੀ ਡਬਲਿਊ.ਐੱਫ.ਆਈ. ਦੇ ਪ੍ਰਧਾਨ ਸੰਜੇ ਸਿੰਘ ਨੇ ਕੀਤੀ ਅਤੇ 12 ਹੋਰ ਚੁਣੇ ਹੋਏ ਮੈਂਬਰਾਂ ਨੇ ਹਿੱਸਾ ਲਿਆ। ਜਨਰਲ ਸਕੱਤਰ ਪ੍ਰੇਮ ਚੰਦ ਲੋਂਚਬ ਅਤੇ ਸੀਨੀਅਰ ਮੀਤ ਪ੍ਰਧਾਨ ਦੇਵੇਂਦਰ ਕਾਦੀਆਂ ਮੀਟਿੰਗ ’ਚ ਸ਼ਾਮਲ ਨਹੀਂ ਹੋਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੈਠਕ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ, ‘‘ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ। ਅਸੀਂ ਅਦਾਲਤ ਤਕ ਨਹੀਂ ਪਹੁੰਚ ਰਹੇ ਹਾਂ। ਅਸੀਂ ਮੰਤਰਾਲੇ ਤੋਂ ਸਮਾਂ ਮੰਗਾਂਗੇ ਅਤੇ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ।’’ ਇਹ ਪੁੱਛੇ ਜਾਣ ’ਤੇ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਤੋਂ ਸਮਾਂ ਨਹੀਂ ਮਿਲਿਆ ਤਾਂ ਉਹ ਕੀ ਕਰਨਗੇ, ਉਨ੍ਹਾਂ ਕਿਹਾ, ‘‘ਪਹਿਲਾਂ ਕੋਸ਼ਿਸ਼ ਕਰੋ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੁਅੱਤਲੀ ਵਾਪਸ ਲੈਣ ਲਈ ਕੀ ਕਰਨ ਦੀ ਲੋੜ ਹੈ। ਯੂ.ਡਬਲਯੂ.ਡਬਲਯੂ. ਨੇ ਮੁਅੱਤਲੀ ਦੇ ਸਮੇਂ ਕੁੱਝ ਸ਼ਰਤਾਂ ਰੱਖੀਆਂ ਸਨ। ਮੁਅੱਤਲ ਕਰਨ ਦਾ ਕਾਰਨ ਚੋਣਾਂ ਨਾ ਕਰਵਾਉਣਾ ਸੀ। ਸਰਕਾਰ ਨੇ ਸਾਨੂੰ ਮੁਅੱਤਲ ਕਰ ਦਿਤਾ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਮੁਅੱਤਲੀ ਕਿਵੇਂ ਹਟਾਈ ਜਾਵੇਗੀ।’’

ਉਨ੍ਹਾਂ ਕਿਹਾ ਕਿ ਸੂਬਾ ਐਸੋਸੀਏਸ਼ਨਾਂ ਨੇ ਕਿਹਾ ਹੈ ਕਿ ਜਦੋਂ ਡਬਲਿਊ.ਐੱਫ.ਆਈ. ਪੁਣੇ ’ਚ ਕੌਮੀ ਚੈਂਪੀਅਨਸ਼ਿਪ ਦਾ ਆਯੋਜਨ ਕਰੇਗਾ ਤਾਂ ਉਹ ਟੀਮਾਂ ਭੇਜਣਗੇ ਅਤੇ ਇਸ ਨੂੰ ਜੈਪੁਰ ਨਹੀਂ ਭੇਜਣਗੇ ਜਿੱਥੇ ਐਡਹਾਕ ਕਮੇਟੀ ਟੂਰਨਾਮੈਂਟ ਕਰਵਾਉਣਾ ਚਾਹੁੰਦੀ ਹੈ। ਇਹ ਪਤਾ ਲੱਗਿਆ ਹੈ ਕਿ ਰਾਜ ਐਸੋਸੀਏਸ਼ਨਾਂ ਵਲੋਂ ਟਰਾਇਲ ਰਾਹੀਂ ਚੁਣੇ ਗਏ ਕਈ ਭਲਵਾਨਾਂ ਨੇ ਪੁਣੇ ਲਈ ਟਿਕਟਾਂ ਬੁੱਕ ਕੀਤੀਆਂ ਹਨ ਜਿੱਥੇ ਡਬਲਿਊ.ਐੱਫ.ਆਈ. ਕੌਮੀ ਚੈਂਪੀਅਨਸ਼ਿਪ 29 ਤੋਂ 31 ਜਨਵਰੀ ਤਕ ਹੋਣ ਜਾ ਰਹੀ ਹੈ। ਐਡਹਾਕ ਕਮੇਟੀ ਨੇ 3 ਫਰਵਰੀ ਤੋਂ ਜੈਪੁਰ ’ਚ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਜੂਨੀਅਰ ਵਰਗ ਗਵਾਲੀਅਰ ’ਚ ਹੋਵੇਗਾ।

 (For more Punjabi news apart from WFI to seek suspension revocation from ministry through dialogue, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement