
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 2021 ਵਿਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ
ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਦੇ ਖਿਲਾਫ ਵੱਨ-ਡੇ ਚੈਂਪੀਅਨਸ਼ਿਪ ਰੱਦ ਹੋਣ ਤੋਂ ਬਾਅਦ 2021 ਵਿਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਹ ਮੈਚ ਪਿਛਲੇ ਸਾਲ ਜੁਲਾਈ ਅਤੇ ਨਵੰਬਰ ਵਿਚ ਖੇਡਿਆ ਜਾਣਾ ਸੀ ਪਰ ਇਹ ਸਰਕਾਰ ਦੀ ਮਨਜੂਰੀ ਤੇ ਨਿਰਭਰ ਕਰਦਾ ਸੀ। ਦੱਸ ਦੱਈਏ ਕਿ ਦੋਨਾਂ ਟੀਮਾਂ ਵਿਚ ਤਿੰਨ-ਤਿੰਨ ਮੈਚਾਂ ਵਾਲੀ ਸੀਰੀਜ਼ ਰੱਦ ਹੋਣ ਕਾਰਨ ਦੋਨਾਂ ਟੀਮਾਂ ਵਿਚ ਬਰਾਬਰ ਪੁਆਂਇੰਟ ਵੰਡ ਦਿੱਤੇ।
Women Cricket
ਉਧਰ ਆਈਸੀਸੀ ਨੇ ਇਸ ਬਾਰੇ ਬਿਆਨ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚ ਹੋਣ ਵਾਲੀ ਸੀਰੀਜ਼ ਨੂੰ ਲੈ ਕੇ ਤਕਨੀਕੀ ਕਮੇਟੀ ਇਸ ਨਤੀਜ਼ੇ ਤੇ ਪਹੁੰਚੀ ਹੈ ਕਿ ਕੁਝ ਵਿਸ਼ੇਸ਼ ਕਾਰਣਾ ਕਰਕੇ ਇਹ ਸੀਰੀਜ਼ ਨਹੀਂ ਖੇਡੀ ਜਾ ਸਕਦੀ । ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਨਾਲ ਸੀਰੀਜ਼ ਖੇਡਣ ਲਈ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ ਅਤੇ ਨਾਲ ਇਹ ਵੀ ਦੱਸ ਦੱਈਏ ਕਿ ਇਹ ਸੀਰੀਜ਼ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਸੀ। ਪਿਛਲੇ ਸਾਲ ਜੁਲਾਈ ਅਤੇ ਨਵੰਬਰ ਵਿਚ ਇਹ ਸੀਰੀਜ਼ ਨਾ ਹੋਣ ਕਾਰਨ 2017 ਵਿਚ ਉਪ-ਜੇਤੂ ਰਹਿਣ ਵਾਲੀ ਭਾਰਤੀ ਟੀਮ ਨੇ 2021 ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ ਹੈ।
Women Cricket
ਦੱਸ ਦੱਈਏ ਕਿ ਭਾਰਤ ਅਤੇ ਪਾਕਿਸਤਾਨ ਵਿਚ ਮਤਭੇਦ ਹੋਣ ਕਾਰਨ ਇਥੋਂ ਦੀਆਂ ਦੋਵੇਂ ਟੀਮਾ ਕੇਵਲ ਆਈਸੀਸੀ ਦੇ ਮੁਕਾਬਲਿਆਂ ਵਿਚ ਹੀ ਹਿੱਸਾ ਲੈਂਦੀਆਂ ਹਨ। ਆਈਸੀਸੀ ਮਹਿਲਾ ਚੈਂਪੀਅਨਸ਼ਿਪ 2017 ਤੋਂ 2020 ਦੇ ਵਿਚ ਸਾਰੀਆਂ ਅੱਠ ਟੀਮਾਂ ਨੇ ਇਕ-ਦੂਜੇ ਦੇ ਖਿਲਾਫ ਤਿੰਨ-ਤਿੰਨ ਮੈਚਾਂ ਦੀ ਸੀਰੀਜ਼ ਖੇਡੀ। ਇਸ ਵਿਚ ਸਿਖਰ ਤੇ ਰਹਿਣ ਵਾਲੀਆਂ ਚਾਰ ਟੀਮਾਂ ਨੇ ਸਿਧੇ ਹੀ ਕੁਆਲੀਫਾਈ ਕਰ ਲਿਆ ਹੈ। ਜਿਸ ਦੇ ਤਹਿਤ ਆਸਟ੍ਰੇਲੀਆ (73 ਅੰਕ), ਇੰਗਲੈਂਡ (29), ਦੱਖਣੀ ਅਫ਼ਰੀਕਾ (25), ਅਤੇ ਹੁਣ ਭਾਰਤ ਨੇ (23 ਅੰਕ) ਪ੍ਰਾਪਤ ਕਰਕੇ ਚੋਥਾ ਸਥਾਨ ਪ੍ਰਾਪਤ ਕੀਤਾ ਹੈ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਕਾਰਨ ਦੋ ਹੋਰ ਮੈਚ ਰੱਦ ਕਰਨ ਪਏ ਹਨ। ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਨੂੰ ਨਿਊਜੀਲੈਂਡ ਦੀ ਮੇਜੁਬਾਨੀ ਕਰਨੀ ਸੀ।
Cricket
ਹੁਣ ਇਸ ਮਾਮਲੇ ਵਿਚ ਵੀ ਅੰਕ ਵੰਡ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 3 ਜੁਲਾਈ ਤੋਂ 19 ਜੁਲਾਈ ਤੱਕ ਸ਼੍ਰੀਲੰਕਾ ਵਿਚ ਖੇਡਿਆ ਜਾਣਾ ਹੈ। ਪਰ ਹੁਣ ਇਹ ਕਰੋਨਾ ਵਾਇਰਸ ਤੇ ਨਿਰਭਰ ਕਰਦਾ ਹੈ। ਕੁਆਲੀਫਾਈ ਵਾਲੀਆਂ ਟੀਮਾਂ ਬਾਕੀ ਰਹਿੰਦੇ 3 ਸਥਾਨਾ ਦੇ ਲਈ ਆਪਸ ਵਿਚ ਭਿੜਨਗੀਆਂ। ਦੱਸ ਦੱਈਏ ਕਿ ਇਸ ਵਿਚ ਸ਼੍ਰੀਲੰਕਾ, ਪਾਕਿਸਤਾਨ,ਬੈਸਟਇੰਡਿਜ, ਬੰਗਲਾ ਦੇਸ਼, ਆਏਅਰਲੈਂਡ, ਥਾਈਲੈਂਡ, ਜਿਮਬੋਬੇ, ਅਮਰੀਕਾ ਅਤੇ ਨੀਦਰਲੈਂਡ ਸ਼ਾਮਿਲ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।