Match-fixing Charges: ਮੈਚ ਫਿਕਸਿੰਗ ਦੇ ਦੋਸ਼ਾਂ 'ਚ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ
Published : May 16, 2024, 1:47 pm IST
Updated : May 16, 2024, 1:47 pm IST
SHARE ARTICLE
File Photo
File Photo

ਰਾਜਸਥਾਨ ਕਿੰਗਜ਼ ਨੇ ਫਾਈਨਲ ਵਿਚ ਨਿਊਯਾਰਕ ਸੁਪਰ ਸਟ੍ਰਾਈਕਰਜ਼ ਨੂੰ ਹਰਾਇਆ। ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ।

Match-fixing Charges:  ਕੋਲੰਬੋ -  ਸ਼੍ਰੀਲੰਕਾ ਦੀ ਇਕ ਅਦਾਲਤ ਨੇ ਲੀਜੈਂਡਸ ਕ੍ਰਿਕਟ ਲੀਗ ਦੌਰਾਨ ਮੈਚ ਫਿਕਸਿੰਗ ਦੇ ਮਾਮਲੇ 'ਚ ਭਾਰਤੀ ਨਾਗਰਿਕਾਂ ਯੋਨੀ ਪਟੇਲ ਅਤੇ ਪੀ ਆਕਾਸ਼ ਦੇ ਪਾਸਪੋਰਟ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਦੋਵੇਂ ਫਿਲਹਾਲ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ 'ਤੇ ਕੈਂਡੀ ਦੇ ਪਾਲੇਕਲ ਸਟੇਡੀਅਮ 'ਚ 8 ਤੋਂ 19 ਮਾਰਚ ਤੱਕ ਖੇਡੀ ਗਈ ਲੀਗ 'ਚ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। 

ਰਾਜਸਥਾਨ ਕਿੰਗਜ਼ ਨੇ ਫਾਈਨਲ ਵਿਚ ਨਿਊਯਾਰਕ ਸੁਪਰ ਸਟ੍ਰਾਈਕਰਜ਼ ਨੂੰ ਹਰਾਇਆ। ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ। ਸ਼੍ਰੀਲੰਕਾ ਦੇ ਸਾਬਕਾ ਵਨਡੇ ਕਪਤਾਨ ਅਤੇ ਰਾਸ਼ਟਰੀ ਚੋਣ ਕਮੇਟੀ ਦੇ ਮੌਜੂਦਾ ਚੇਅਰਮੈਨ ਉਪੁਲ ਥਰੰਗਾ ਅਤੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੀਲ ਬਰੂਮ ਨੇ ਸ਼੍ਰੀਲੰਕਾ ਦੇ ਖੇਡ ਮੰਤਰਾਲੇ ਦੀ ਵਿਸ਼ੇਸ਼ ਜਾਂਚ ਇਕਾਈ ਨੂੰ ਦੱਸਿਆ ਕਿ ਦੋਵਾਂ ਨੇ ਲੀਗ ਵਿਚ ਮਾੜੇ ਪ੍ਰਦਰਸ਼ਨ ਕਾਰਨ ਮੈਚ ਫਿਕਸ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਪਟੇਲ ਅਤੇ ਆਕਾਸ਼ ਜਾਂਚ ਪੂਰੀ ਹੋਣ ਤੱਕ ਸ਼੍ਰੀਲੰਕਾ ਨਹੀਂ ਛੱਡ ਸਕਦੇ। ਇਸ ਲੀਗ ਨੂੰ ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਤੋਂ ਮਾਨਤਾ ਨਹੀਂ ਦਿੱਤੀ ਹੈ।

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement