ਮਲੇਸ਼ੀਆ ਦੀ ਰਹਿਣ ਵਾਲੀ ਇਲੀ ਨਾਲ ਹੋਏ ਅਨੰਦ ਕਾਰਜ
ਜਲੰਧਰ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਉਹਨਾਂ ਨੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਨਾਲ ਲਾਵਾਂ ਲਈਆਂ।
Indian Hockey captain Manpreet Singh marries Illi Siddique in Jalandhar
ਉਹਨਾਂ ਦੀ ਪਤਨੀ ਨੇ ਅਪਣਾ ਨਾਂਅ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਹੈ। ਦੱਸ ਦਈਏ ਕਿ ਮਨਪ੍ਰੀਤ ਤੇ ਇਲ਼ੀ ਦੀ ਮੁਲਾਕਾਤ 2012 ਵਿਚ ਮਲੇਸ਼ੀਆ ‘ਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਹੋਈ ਸੀ।
Indian Hockey captain Manpreet Singh marries Illi Siddique in Jalandhar
ਉਸ ਸਮੇਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸੀ। ਮਨਪ੍ਰੀਤ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ।
Indian Hockey captain Manpreet Singh marries Illi Siddique in Jalandhar
ਮਨਪ੍ਰੀਤ ਦੇ ਇਲੀ ਦੇ ਵਿਆਹ ਸਮਾਰੋਹ ਵਿਚ ਸਿਰਫ਼ ਕਰੀਬੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਲ ਸਨ। ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਬੇਹੱਦ ਸਾਦਾ ਤੇ ਪ੍ਰਭਾਵਸ਼ਾਲੀ ਸੀ।