
ਸਰਕਾਰ ਖਿਡਾਰੀਆਂ ਦਾ ਸਾਥ ਦਿੰਦੀ ਰਹੇਗੀ ਤਾਂ ਪਰਿਵਾਰ ਵੀ ਦੇਵੇਗਾ ਬੱਚਿਆਂ ਦਾ ਸਾਥ- ਅੰਜੁਮ ਮੋਦਗਿੱਲ
ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਸਰਕਾਰ ਵਲੋਂ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੂੰ 1.12 ਕਰੋੜ ਰੁਪਏ ਦੀ ਰਾਸ਼ੀ ਦੇ ਕੇ ਸਮਾਨਿਤ ਕੀਤਾ ਗਿਆ ਹੈ। ਇਸ ਮਗਰੋਂ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਅੰਜੁਮ ਮੋਦਗਿੱਲ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਖਿਡਾਰੀਆਂ ਅਤੇ ਉਹਨਾਂ ਮਾਪਿਆਂ ਨੂੰ ਪ੍ਰੇਰਣਾ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਕਈ ਵਾਰ ਮਾਪੇ ਅਪਣੇ ਬੱਚਿਆਂ ਦੀ ਵਿੱਤੀ ਸਹਾਇਤਾ ਕਰਨ ਦੇ ਯੋਗ ਨਹੀਂ ਹੁੰਦੇ, ਇਸ ਕਾਰਨ ਉਹਨਾਂ ਦੇ ਬੱਚੇ ਖੇਡਾਂ ਵਿਚ ਅੱਗੇ ਨਹੀਂ ਵਧਦੇ।
Sports Minister Pargat Singh distributed to players
ਅੰਜੁਮ ਮੋਦਗਿੱਲ ਨੇ ਕਿਹਾ ਕਿ ਜੇਕਰ ਸਰਕਾਰਾਂ ਵਲੋਂ ਖਿਡਾਰੀਆਂ ਨੂੰ ਇਸ ਤਰ੍ਹਾਂ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇ ਤਾਂ ਮਾਪੇ ਵੀ ਅਪਣੇ ਬੱਚਿਆਂ ਦਾ ਸਾਥ ਜ਼ਰੂਰ ਦੇਣਗੇ। ਉਹਨਾਂ ਕਿਹਾ ਕਿ ਜੇਕਰ ਖਿਡਾਰੀ ਆਰਥਕ ਤੌਰ 'ਤੇ ਸੁਰੱਖਿਅਤ ਅਤੇ ਮਜ਼ਬੂਤ ਹੋਵੇਗਾ ਤਾਂ ਉਹ ਪੂਰੀ ਲਗਨ ਨਾਲ ਖੇਡਾਂ ਵੱਲ ਅਪਣਾ ਧਿਆਨ ਲਗਾ ਸਕੇਗਾ। ਇਸ ਦੇ ਨਾਲ ਹੀ ਖਿਡਾਰੀਆਂ ਲਈ ਨੌਕਰੀ ਦੀ ਸੁਰੱਖਿਆ ਵੀ ਜ਼ਰੂਰੀ ਹੈ।
Anjum Moudgil
ਉਹਨਾਂ ਦਾ ਕਹਿਣਾ ਹੈ ਕਿ ਜੇਕਰ ਖਿਡਾਰੀਆਂ ਨੂੰ ਇਸ ਤਰ੍ਹਾਂ ਸਨਮਾਨ ਮਿਲਦਾ ਰਹੇਗਾ ਤਾਂ ਉਹ ਖੇਡਾਂ ਲਈ ਹੋਰ ਉਤਸ਼ਾਹਿਤ ਹੋਣਗੇ। ਅੰਜੁਮ ਮੋਦਗਿੱਲ ਦਾ ਕਹਿਣਾ ਹੈ ਕਿ ਖਿਡਾਰੀ ਬਹੁਤ ਸਖ਼ਤ ਮਿਹਨਤ ਕਰਨ ਤੋਂ ਬਾਅਦ ਦੇਸ਼ ਲਈ ਮੈਡਲ ਜਿੱਤ ਕੇ ਲਿਆਉਂਦੇ ਹਨ, ਇਸ ਲਈ ਉਹਨਾਂ ਨੂੰ ਅਪਣੇ ਲਈ ਨੌਕਰੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ। ਸਰਕਾਰਾਂ ਨੂੰ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੇਖ ਕੇ ਖੁਦ ਹੀ ਉਹਨਾਂ ਨੂੰ ਨਗਦ ਇਨਾਮ, ਐਵਾਡਰ ਜਾਂ ਨੌਕਰੀ ਦੇਣੀ ਚਾਹੀਦੀ ਹੈ। ਅੰਜੁ ਮੋਦਗਿੱਲ ਨੇ ਦੱਸਿਆ ਕਿ ਇਹਨੀਂ ਦਿਨੀਂ ਉਹ ਪੈਰਿਸ ਓਲੰਪਿਕਸ ਦੀਆਂ ਤਿਆਰੀਆਂ ਵਿਚ ਡਟੇ ਹੋਏ ਹਨ।