
18 ਸਾਲ ਦੇ ਪ੍ਰਗਿਆਨਾਨੰਦ ਦੀ 2748.3 ਰੇਟਿੰਗ ਅੰਕ ਹੋ ਗਏ ਹਨ
Tata Steel Chess Tournament: ਭਾਰਤ ਦੇ ਨੌਜੁਆਨ ਸ਼ਤਰੰਜ ਸੁਪਰਸਟਾਰ ਆਰ. ਪ੍ਰਗਿਆਨਾਨੰਦ ਨੇ ਇੱਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਗੇੜ ’ਚ ਚੀਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨੂੰ ਹਰਾ ਦਿਤਾ, ਜਿਸ ਨਾਲ ਉਹ ਦਿੱਗਜ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਭਾਰਤ ਦਾ ਸਰਵਉੱਚ ਦਰਜਾ ਪ੍ਰਾਪਤ ਖਿਡਾਰੀ ਬਣ ਗਿਆ।
ਇਸ ਜਿੱਤ ਨਾਲ 18 ਸਾਲ ਦੇ ਪ੍ਰਗਿਆਨਾਨੰਦ ਦੀ 2748.3 ਰੇਟਿੰਗ ਅੰਕ ਹੋ ਗਏ ਹਨ ਅਤੇ ਉਹ ਫਿਡੇ ਲਾਈਵ ਰੇਟਿੰਗ ’ਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਦੇ 2748 ਅੰਕਾਂ ਤੋਂ ਅੱਗੇ ਹੈ। ਵਿਸ਼ਵ ਸ਼ਤਰੰਜ ਦੀ ਸਰਵਉੱਚ ਸੰਸਥਾ ਹਰ ਮਹੀਨੇ ਦੀ ਸ਼ੁਰੂਆਤ ’ਚ ਰੇਟਿੰਗ ਜਾਰੀ ਕਰਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪ੍ਰਗਨਾਨੰਦ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 62 ਚਾਲਾਂ ’ਚ ਜਿੱਤ ਪ੍ਰਾਪਤ ਕੀਤੀ। ਉਹ ਆਨੰਦ ਤੋਂ ਬਾਅਦ ਕਲਾਸੀਕਲ ਸ਼ਤਰੰਜ ’ਚ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਉਣ ਵਾਲਾ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ। ਪ੍ਰਗਿਆਨਾਨੰਦ ਨੇ ਇਸ ਤੋਂ ਪਹਿਲਾਂ 2023 ’ਚ ਟਾਟਾ ਸਟੀਲ ਟੂਰਨਾਮੈਂਟ ’ਚ ਲਿਰੇਨ ਨੂੰ ਹਰਾਇਆ ਸੀ।
ਭਾਰਤੀ ਖਿਡਾਰੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਬਹੁਤ ਵਧੀਆ ਅਹਿਸਾਸ ਹੈ। ਉਸ ਨੇ ਕਿਹਾ, ‘‘ਮੈਂ ਸ਼ੁਰੂ ਤੋਂ ਹੀ ਉਸ ’ਤੇ ਦਬਾਅ ਬਣਾ ਰਿਹਾ ਸੀ। ਮੈਂ ਜਲਦੀ ਹੀ ਇਕ ਪਿਆਦਾ ਪ੍ਰਾਪਤ ਕਰ ਲਿਆ ਅਤੇ ਬਿਨਾਂ ਕਿਸੇ ਜੋਖਮ ਦੇ ਅੱਗੇ ਵਧਦਾ ਰਿਹਾ ਜੋ ਕਾਲੇ ਮੋਹਰਿਆਂ ਨਾਲ ਖੇਡਣ ਦਾ ਫਾਇਦਾ ਹੈ।’’ ਪ੍ਰਗਨਾਨੰਦ ਨੇ ਕਿਹਾ ਕਿ ਫਿਲਹਾਲ ਉਸ ਦਾ ਧਿਆਨ ਅਪਣਾ ਸਰਵੋਤਮ ਪ੍ਰਦਰਸ਼ਨ ਕਰਨ ’ਤੇ ਹੈ।
(For more Punjabi news apart from Praggnanandhaa defeats Ding Liren at Tata Steel Chess Tournament, stay tuned to Rozana Spokesman)